09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਿੱਖਿਆ ਵਿਭਾਗ ਨੇ ਲੈਕਚਰਾਰਾਂ ਨੂੰ ਤਰੱਕੀ ਦੇ ਬਣਾਇਆ ਪਿ੍ੰਸੀਪਲ

ਅਜੀਤ ਡੈਸਕ 04-03-2026

ਚੰਡੀਗੜ੍ਹ, 3 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਅਦਾਲਤੀ ਹੁਕਮਾਂ ਤੋਂ ਬਾਅਦ ਸਕੂਲ ਲੈਕਚਰਾਰ ਕੇਡਰ ਨੂੰ ਤਰੱਕੀ ਦਾ ਲਾਭ ਦਿੱਤਾ ਗਿਆ ਹੈ | ਸਿੱਖਿਆ ਵਿਭਾਗ ਨੇ ਸਕੂਲ ਲੈਕਚਰਾਰਾਂ ਨੂੰ ਤਰੱਕੀਆਂ ਦੇਣ ਲਈ ਬਣਾਈ ਕਮੇਟੀ ਦੀ ਸਿਫ਼ਾਰਸ਼ 'ਤੇ ਤਿੰਨ ਲੈਕਚਰਾਰਾਂ ਗੁਰਮੀਤ ਨੇਗੀ, ਸੀਮਾ ਮਲਹੋਤਰਾ ਅਤੇ ਸਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਪਿ੍ੰਸੀਪਲ ਬਣਾਇਆ ਗਿਆ ਹੈ | ਇਸ ਸੰਬੰਧੀ ਜਾਰੀ ਪੱਤਰ ਅਨੁਸਾਰ ਲੈਕਚਰਾਰ ਗੁਰਮੀਤ ਨੇਗੀ ਨੂੰ ਪਿ੍ੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਅਲੀਸ਼ੇਰ, ਸੀਮਾ ਮਲਹੋਤਰਾ ਨੂੰ ਪਿੰ੍ਰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27 ਅਤੇ ਸਵਿੰਦਰ ਸਿੰਘ ਨੂੰ ਪਿ੍ੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 45 ਵਿਖੇ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਅਦਾਲਤ 'ਚ ਪੇਸ਼ ਨਾ ਹੋਣ 'ਤੇ ਮੁਲਜ਼ਮ ਨੂੰ ਭਗੌੜਾ ਐਲਾਨਿਆ ਅਗਲੀ ਖ਼ਬਰ ਮੋਂਗਾ ਇੰਫਰਾਟੈੱਕਸ ਦਾ ਏ.ਟੀ.ਐਫ.ਐਲ. ਹਰਮਨ ਸਿਟੀ: ਹੋਲੀ ਦੇ ਸ਼ੁੱਭ ਮੌਕੇ 'ਤੇ ਘਰ ਖਰੀਦਣ ਦਾ ਸੁਨਹਿਰੀ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।