05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਟਰਾਈਸਿਟੀ ਆਈ. ਪੀ. ਐਸ. (ਰਿਟਾ.) ਫ੍ਰੈਟਰਨਿਟੀ ਗਰੁੱਪ ਚੰਡੀਗੜ੍ਹ ਵਲੋਂ ਜੇ. ਐਸ. ਬਾਵਾ ਨੂੰ 100ਵੇਂ ਜਨਮ ਦਿਨ 'ਤੇ ਕੀਤਾ ਸਨਮਾਨਿਤ <br/>

ਚੰਡੀਗੜ੍ਹ 'ਚ ਟ੍ਰਾਈਸਿਟੀ ਆਈ. ਪੀ. ਐਸ. (ਰਿਟਾ.) ਫੈ੍ਰਟਰਨਿਟੀ ਗਰੁੱਪ ਵਲੋਂ ਜੀ. ਐਸ. ਬਾਵਾ ਆਈ. ਪੀ. ਐਸ. (ਰਿਟਾ) ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਦੇ ਮੌਕੇ 'ਤੇ ਮਾਣ ਸਨਮਾਨ ਦਿੰਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 08-03-2026
ਚੰਡੀਗੜ੍ਹ, 7 ਮਾਰਚ (ਅਜਾਇਬ ਸਿੰਘ ਔਜਲਾ)-ਟਰਾਈਸਿਟੀ ਆਈ. ਪੀ. ਐਸ. (ਰਿਟ.) ਫ੍ਰੈਟਰਨਿਟੀ ਗਰੁੱਪ ਚੰਡੀਗੜ੍ਹ ਵਲੋਂ ਪੰਜਾਬ ਪੁਲਿਸ ਆਫਿਸਰਜ਼ ਇੰਸਟੀਚਿਊਟ ਸੈਕਟਰ-32, ਚੰਡੀਗੜ੍ਹ 'ਚ ਇਕ ਸਮਾਗਮ ਕਰਵਾਇਆ, ਜਿਸ 'ਚ ਜੇ. ਐਸ. ਬਾਵਾ ਆਈ. ਪੀ. ਐਸ. (ਰਿਟਾ.) ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਦੇ ਮੌਕੇ 'ਤੇ ਸਨਮਾਨਿਤ ਕੀਤਾ | ਬਾਵਾ 1951 ਬੈਚ ਦੇ ਪੰਜਾਬ ਕੈਡਰ ਦੇ ਆਈ. ਪੀ. ਐਸ. ਅਧਿਕਾਰੀ ਰਹੇ ਹਨ | ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ 'ਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਨਿਭਾਉਣ ਦੇ ਨਾਲ-ਨਾਲ ਉਹ 5 ਸਾਲ ਤੱਕ ਸੀ. ਬੀ. ਆਈ. ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ | ਸਮਾਗਮ ਦੌਰਾਨ ਐਸ. ਐਸ. ਬਰਾੜ (ਸਾਬਕਾ. ਜੀ. ਪੀ., ਹਰਿਆਣਾ) ਤੇ ਡੀ. ਐਸ. ਮੰਗਤ (ਸਾਬਕਾ ਡੀ.ਜੀ.ਪੀ., ਪੰਜਾਬ) ਨੇ ਬਾਵਾ ਨੂੰ ਸ਼ਾਲ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਵੀ. ਕੇ. ਅਹਲੂਵਾਲੀਆ, ਸਾਬਕਾ ਡੀ. ਜੀ. ਪੀ. ਹਿਮਾਚਲ ਪ੍ਰਦੇਸ਼, ਪੀ. ਸੀ. ਡੋਗਰਾ (ਸਾਬਕਾ ਡੀ. ਜੀ. ਪੀ., ਪੰਜਾਬ), ਗੁਰਬਚਨ ਸਿੰਘ ਜਗਤ, ਆਈ. ਪੀ. ਐਸ. (ਰਿਟਾਇਰਡ) ਤੇ ਸਾਬਕਾ ਰਾਜਪਾਲ, ਮਨੀਪੁਰ, ਰਿਸ਼ਪਾਲ ਸਿੰਘ, ਪੂਰਵ ਵਿਸ਼ੇਸ਼ ਸਕੱਤਰ, ਕੈਬਨਿਟ ਸਕੱਤਰੇਤ, ਨਵੀਂ ਦਿੱਲੀ, ਦਿਲਬਾਗ ਸਿੰਘ ਸਾਬਕਾ ਡੀ. ਜੀ. ਪੀ. ਜੰਮੂ ਅਤੇ ਕਸ਼ਮੀਰ ਅਤੇ ਬਲਜੀਤ ਸਿੰਘ ਸੰਧੂ ਸਾਬਕਾ ਡੀ.ਜੀ.ਪੀ. ਹਰਿਆਣਾ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਟਰਾਈਸਿਟੀ ਆਈ. ਪੀ. ਐਸ. (ਰਿਟਾਇਰਡ) ਫ੍ਰੈਟਰਨਿਟੀ ਗਰੁੱਪ ਦੀ ਸਥਾਪਨਾ 1986-87 ਵਿਚ ਟਰਾਈਸਿਟੀ ਖੇਤਰ 'ਚ ਤਾਇਨਾਤ ਆਈ. ਪੀ. ਐਸ. ਅਧਿਕਾਰੀਆਂ ਵਲੋਂ ਕੀਤੀ ਗਈ ਸੀ ਅਤੇ ਇਸ ਵੇਲੇ ਇਸ ਗਰੁੱਪ ਦੇ 57 ਤੋਂ ਵੱਧ ਮੈਂਬਰ ਹਨ | ਵਰਤਮਾਨ 'ਚ ਜੇ. ਐਸ. ਬਾਵਾ ਇਸ ਗਰੁੱਪ ਦੇ ਪ੍ਰਧਾਨ ਹਨ | ਗਰੁੱਪ ਦੇ ਕੋਆਰਡੀਨੇਟਰ ਅਨਿਲ ਕੁਮਾਰ ਸ਼ਰਮਾ, ਆਈ. ਪੀ. ਐਸ. (ਰਿਟਾਇਰਡ) ਨੇ ਇਸ ਮੌਕੇ 'ਤੇ ਦੁਪਹਿਰ ਦੇ ਭੋਜਨ ਦੀ ਮਹਿਮਾਨਨਵਾਜ਼ੀ ਕਰਨ ਲਈ ਆਈ. ਪੀ. ਐਸ. ਸਾਹੋਤਾ ਤੇ ਪੁਨੀਤ ਸਾਹੋਤਾ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ ਵਲੋਂ ਅਣ-ਅਧਿਕਾਰਿਤ ਥਾਵਾਂ ਤੋਂ 3 ਟਰੱਕ ਜ਼ਬਤ ਤੇ 53 ਦੇ ਚਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।