06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਿੰਜੌਰ ਦੀ ਧਰਮਪੁਰ ਕਾਲੋਨੀ 'ਚ ਦੋ ਬੱਚਿਆਂ ਦੇ ਪਿਤਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ <br/>

ਅਜੀਤ ਡੈਸਕ 08-03-2026
ਪੰਚਕੂਲਾ, 7 ਮਾਰਚ (ਕਪਿਲ)-ਪਿੰਜੌਰ ਦੀ ਧਰਮਪੁਰ ਕਾਲੋਨੀ 'ਚ ਨਾਈ ਦੀ ਦੁਕਾਨ ਚਲਾਉਣ ਵਾਲੇ 30 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਸਲਮਾਨ ਵਜੋਂ ਹੋਈ ਹੈ, ਜੋ ਕਿ ਧਰਮਪੁਰ ਕਾਲੋਨੀ 'ਚ ਹੀ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਅਤੇ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ | ਮਿ੍ਤਕ ਦੇ ਭਰਾ ਮੁਹੰਮਦ ਚਾਂਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਹ ਰਾਤ ਤੋਂ ਸਲਮਾਨ ਨੂੰ ਫ਼ੋਨ ਕਰ ਰਹੇ ਸਨ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ | ਸਵੇਰੇ ਜਦੋਂ ਉਹ ਦੁਕਾਨ 'ਤੇ ਪਹੁੰਚੇ ਤਾਂ ਸ਼ਟਰ ਦਾ ਤਾਲਾ ਖੁੱਲ੍ਹਾ ਪਿਆ ਸੀ ਅਤੇ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਸਲਮਾਨ ਨੇ ਛੱਤ ਵਾਲੇ ਪੱਖੇ ਨੂੰ ਟੰਗਣ ਲਈ ਬਣਾਈ ਗਈ ਕੁੰਡੀ ਨਾਲ ਰੱਸੀ ਬੰਨ੍ਹ ਕੇ ਫਾਹਾ ਲਗਾਇਆ ਹੋਇਆ ਸੀ | ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ | ਪਰਿਵਾਰਕ ਮੈਂਬਰਾਂ ਅਨੁਸਾਰ ਸਲਮਾਨ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਦੋ ਦਿਨ ਪਹਿਲਾਂ ਹੀ ਉਸ ਦਾ ਸਾਲਾ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਸੀ | ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਸਲਮਾਨ ਨੇ ਇਹ ਕਦਮ ਚੁੱਕਿਆ ਹੈ | ਸਲਮਾਨ ਆਪਣੇ ਪਿੱਛੇ ਇਕ ਧੀ ਤੇ ਇਕ ਪੁੱਤਰ ਛੱਡ ਗਿਆ ਹੈ | ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਪਿੰਜੌਰ ਦੇ ਮੁਖੀ ਬੱਚੂ ਸਿੰਘ ਤੇ ਕਾਲਕਾ ਥਾਣੇ ਦੇ ਮੁਖੀ ਮਨਸ਼ਾ ਰਾਮ ਪੁਲਿਸ ਪਾਰਟੀਆਂ ਸਮੇਤ ਮੌਕੇ 'ਤੇ ਪਹੁੰਚ ਗਏ | ਇਸ ਤੋਂ ਬਾਅਦ ਮੌਕੇ ਤੋਂ ਸਬੂਤ ਇਕੱਤਰ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ | ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਾਲਕਾ ਦੇ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ 590 ਕਰੋੜ ਰੁ. ਦੇ ਗਬਨ ਮਾਮਲੇ 'ਚ ਦੋ ਹੋਰ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਸਿਵਲ ਹਸਪਤਾਲ ਮੁਹਾਲੀ ਦੇ ਜਨ-ਔਸ਼ਧੀ ਕੇਂਦਰ ਦੇ ਬਾਹਰ ਬਜ਼ੁਰਗ ਨਾਲ ਹੋਈ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।