25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੰਡੀਗੜ੍ਹ 'ਚ ਤੰਬਾਕੂ ਕੰਟਰੋਲ ਕਾਨੂੰਨਾਂ ਸੰਬੰਧੀ ਪੁਲਿਸ ਅਧਿਕਾਰੀਆਂ ਦੀ ਸਿਖਲਾਈ ਹੋਈ ਸਮਾਪਤ <br/>

ਅਜੀਤ ਡੈਸਕ 29-03-2026
ਚੰਡੀਗੜ੍ਹ, 28 ਮਾਰਚ (ਕਪਿਲ ਵਧਵਾ)-ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ (ਐੱਨ. ਟੀ. ਸੀ. ਪੀ.) ਤਹਿਤ ਕਾਨੂੰਨ ਲਾਗੂਕਰਨ ਵਾਲੇ ਅਧਿਕਾਰੀਆਂ ਲਈ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ 23 ਤੋਂ 25 ਮਾਰਚ ਤੱਕ ਪੁਲਿਸ ਲਾਇਨਸ ਸੈਕਟਰ-26 ਵਿਖੇ ਕੀਤਾ ਗਿਆ | ਇਹ ਪ੍ਰੋਗਰਾਮ ਸਿਹਤ ਵਿਭਾਗ ਯੂ. ਟੀ. ਚੰਡੀਗੜ੍ਹ ਵਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ, ਜਿਸ 'ਚ 150 ਤੋਂ ਵੱਧ ਸਬ-ਇੰਸਪੈਕਟਰ ਅਤੇ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ | ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਨੇ ਤੰਬਾਕੂ ਕੰਟਰੋਲ ਕਾਨੂੰਨਾਂ ਦੇ ਸਖ਼ਤ ਲਾਗੂਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਵਾਇਟਲ ਸਟਰੈਟਿਜੀਜ਼ ਦੇ ਡਾ. ਰਾਣਾ ਜੇ. ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਤੰਬਾਕੂ ਵਰਤੋਂ ਦਰ 13.7 ਫੀਸਦੀ ਹੈ, ਜੋ ਰਾਸ਼ਟਰੀ ਅÏਸਤ ਨਾਲੋਂ ਘੱਟ ਹੈ, ਪਰ ਧੂੰਆਂ ਰਹਿਤ ਤੰਬਾਕੂ ਦੀ ਵੱਧ ਰਹੀ ਵਰਤੋਂ ਚਿੰਤਾ ਦਾ ਵਿਸ਼ਾ ਹੈ | ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਓਪਿੰਦਰ ਪ੍ਰੀਤ ਕੌਰ ਨੇ ਜਨਤਕ ਸਥਾਨਾਂ 'ਤੇ ਸਿਗਰਟਨੋਸ਼ੀ ਅਤੇ ਨਾਬਾਲਗਾਂ ਨੂੰ ਤੰਬਾਕੂ ਦੀ ਉਪਲਬਧਤਾ ਨੂੰ ਵੱਡੀ ਚੁਣੌਤੀ ਕਰਾਰ ਦਿੱਤਾ | ਡਾ. ਰਾਕੇਸ਼ ਗੁਪਤਾ ਅਤੇ ਡਾ. ਗੋਪਾਲ ਚੌਹਾਨ ਨੇ ਵੀ ਸੀ. ਓ. ਟੀ. ਪੀ. ਏ. ਐਕਟ 2003 ਅਤੇ ਈ-ਸਿਗਰੇਟ ਪਾਬੰਦੀ ਕਾਨੂੰਨ ਦੇ ਸਖ਼ਤ ਲਾਗੂਕਰਨ ਦੀ ਲੋੜ ਉਭਾਰੀ | ਇਸ ਟ੍ਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਪ੍ਰੈਕਟੀਕਲ ਸਿਖਲਾਈ ਦੇ ਨਾਲ-ਨਾਲ ਜਾਗਰੂਕਤਾ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ | ਇਸ ਸਿੱਖ ਲਾਈਵ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਪੁਲਿਸ ਅਧਿਕਾਰੀਆਂ ਨੇ 'ਨੋ ਟੋਬਾਕੋ' ਸਹੁੰ ਚੁੱਕਦੇ ਹੋਏ ਤੰਬਾਕੂ ਮੁਕਤ ਸਮਾਜ ਬਣਾਉਣ ਲਈ ਆਪਣੀ ਵਚਨਬੱਧਤਾ ਦੋਹਰਾਈ |

ਪਿਛਲੀ ਖ਼ਬਰ ਤਿ੍ਸ਼ਲਾ ਬਿਲਡਰਜ਼ ਗਰੁੱਪ ਵਲੋਂ ਨਵੇਂ ਪ੍ਰਾਜੈਕਟ 'ਆਇਰਿਸ਼ ਟਾਊਨ' ਦਾ ਐਲਾਨ <br/> ਅਗਲੀ ਖ਼ਬਰ ਰਫ਼ਤਾਰ, ਰੰਗ ਤੇ ਰੋਮਾਂਚ: ਸੁਖਨਾ 'ਤੇ ਏਅਰ-ਸ਼ੋਅ ਨੇ ਬੰਨਿ੍ਹਆ ਦਰਸ਼ਕਾਂ ਦਾ ਸਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।