18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਘਰ 'ਚ ਘੁਸਪੈਠ ਤੇ ਚੋਰੀ ਦੇ ਮਾਮਲੇ 'ਚ ਦੋ ਨੌਜਵਾਨ ਕਾਬੂ, ਕੁਝ ਸਾਮਾਨ ਬਰਾਮਦ <br/>

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਕਪਿਲ ਵਧਵਾ)–ਚੰਡੀਗੜ੍ਹ ਦੇ ਥਾਣਾ ਸੈਕਟਰ-19 ਦੀ ਪੁਲਿਸ ਨੇ ਘਰ 'ਚ ਘੁਸਪੈਠ ਕਰਕੇ ਚੋਰੀ ਕਰਨ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਚੋਰੀ ਕੀਤਾ ਕੁਝ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਅਮਨਦੀਪ ਸਿੰਘ ਵਾਸੀ ਸੈਕਟਰ-20 ਬੀ ਨੇ ਦੱਸਿਆ ਸੀ ਕਿ ਉਸਦੇ ਘਰ ਤੋਂ ਡਾਇਮੰਡ ਰਿੰਗ, ਸੋਨੇ ਦੀ ਅੰਗੂਠੀ, ਚਾਂਦੀ ਦੀ ਚੇਨ, ਕਰੀਬ 20 ਹਜ਼ਾਰ ਰੁਪਏ ਨਕਦ, ਸੈਮਸੰਗ ਲੈਪਟਾਪ, ਓਪੋ ਮੋਬਾਈਲ ਫੋਨ, ਨੋਇਜ਼ ਸਮਾਰਟ ਵਾਚ, 512 ਜੀ. ਬੀ. ਹਾਰਡ ਡਰਾਈਵ, ਦੋ ਪੈਨ ਡਰਾਈਵ ਤੇ ਏਅਰ ਪੋਡਜ਼ ਚੋਰੀ ਹੋ ਗਏ ਸਨ | ਇਸ ਸੰਬੰਧੀ ਪੁਲਿਸ ਨੇ 9 ਮਾਰਚ ਨੂੰ ਧਾਰਾ 305 ਤੇ 331 ਬੀ. ਐਨ. ਐਸ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ | ਤਫਤੀਸ਼ ਦੌਰਾਨ ਪੁਲਿਸ ਦੀ ਟੀਮ ਨੇ 2 ਅਪ੍ਰੈਲ ਨੂੰ ਕੱਚਾ ਰਸਤਾ ਧਨਾਸ ਇਲਾਕੇ ਤੋਂ ਦੋ ਮੁਲਜ਼ਮਾਂ ਬੰਟੀ (23) ਤੇ ਅੰਕਿਤ (24) ਨੂੰ ਕਾਬੂ ਕੀਤਾ | ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਨੋਇਜ਼ ਕੰਪਨੀ ਦੀ ਸਮਾਰਟ ਵਾਚ ਤੇ ਚਾਂਦੀ ਦੀ ਚੇਨ ਬਰਾਮਦ ਕੀਤੀ ਗਈ, ਜਿਸ ਦੀ ਪਛਾਣ ਸ਼ਿਕਾਇਤਕਰਤਾ ਵਲੋਂ ਕਰ ਲਈ ਗਈ ਹੈ | ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤਾਂ ਜੋ ਬਾਕੀ ਚੋਰੀਸ਼ੁਦਾ ਸਮਾਨ ਦੀ ਬਰਾਮਦਗੀ ਕੀਤੀ ਜਾ ਸਕੇ ਤੇ ਮਾਮਲੇ ਵਿਚ ਹੋਰ ਸਾਥੀਆਂ ਦੀ ਭੂਮਿਕਾ ਦਾ ਪਤਾ ਲੱਗ ਸਕੇ |

ਪਿਛਲੀ ਖ਼ਬਰ ਏ. ਆਈ. ਸਾਡੀ ਜ਼ਰੂਰਤ ਹੈ ਪਰ ਇਹ ਯਕੀਨੀ ਬਣੇ ਕਿ ਇਹਦੀ ਸੁਚੱਜੀ ਵਰਤੋ ਹੋਵੇ ਨਾ ਕਿ ਦੁਰਵਰਤੋਂ-ਸਤਨਾਮ ਸਿੰਘ ਸੰਧੂ <br... ਅਗਲੀ ਖ਼ਬਰ ਮਨੀਮਾਜਰਾ ਇਲਾਕੇ 'ਚੋਂ ਹੈਰੋਇਨ ਸਮੇਤ ਇਕ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।