14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡਰੱਗਜ਼ ਕੰਟਰੋਲ ਵਿਭਾਗ ਨੇ ਕੈਮਿਸਟ ਸ਼ਾਪ 'ਤੇ ਮਾਰਿਆਂ ਛਾਪਾ

ਅਜੀਤ ਡੈਸਕ 11-04-2026

ਚੰਡੀਗੜ੍ਹ, 10 ਅਪ੍ਰੈਲ (ਮਾਰਕੰਡਾ)-ਮੁੱਖ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਅਤੇ ਸਕੱਤਰ ਸਿਹਤ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਪ੍ਰਸ਼ਾਸਨ ਤੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਮਾਰਗਦਰਸ਼ਨ ਅਨੁਸਾਰ ਤਜਿੰਦਰ ਸਿੰਘ ਡਰੱਗਜ਼ ਇੰਸਪੈਕਟਰ ਨੇ ਕੈਮਿਸਟ ਸ਼ਾਪ ਸੈਕਟਰ-40 'ਤੇ ਛਾਪਾ ਮਾਰਿਆ, ਜਿਸ 'ਚ ਖਰੀਦ ਅਤੇ ਵਿਕਰੀ ਰਿਕਾਰਡ ਨਾ ਹੋਣ ਕਾਰਨ ਉਨ੍ਹਾਂ ਕੋਲੋਂ ਅਲਪਰਾਜ਼ੋਲਮ ਟੈਬਲੇਟ ਆਈ. ਪੀ. 0.25 ਮਿਲੀਗ੍ਰਾਮ ਦੀਆਂ 540 ਗੋਲੀਆਂ ਅਤੇ 10 ਐਮ. ਟੀ. ਪੀ. ਕਿੱਟਾਂ ਜੋ ਗਰਭਪਾਤ ਲਈ ਵਰਤੀਆਂ ਜਾਂਦੀਆਂ ਹਨ, ਨੂੰ ਜ਼ਬਤ ਕੀਤਾ | ਛਾਪੇਮਾਰੀ ਦੌਰਾਨ ਫ਼ਰਮ ਦਾ ਨਿਰੀਖਣ ਕੀਤਾ | ਵੱਖ-ਵੱਖ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ | ਟੀਕੇ ਫੜਨ ਮੌਕੇ ਦੁਕਾਨ ਦੇ ਮਾਲਕਾਂ ਦੀ ਗ਼ੈਰਹਾਜ਼ਰੀ ਦੇਖੀ ਗਈ | ਫ਼ਰਮ ਦੁਆਰਾ ਖ਼ਰੀਦ ਅਤੇ ਵਿਕਰੀ ਦਾ ਰਿਕਾਰਡ ਨਹੀਂ ਰੱਖਿਆ ਗਿਆ | ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਅਤੇ ਨਿਯਮ 1945 ਦੇ ਉਪਬੰਧਾਂ ਤਹਿਤ ਆਦਤ ਪਾਉਣ ਵਾਲੀਆਂ ਤੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਜ਼ਬਤ ਕੀਤਾ | ਫ਼ਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ | ਜੇਕਰ ਫ਼ਰਮ ਕੋਈ ਸਹੀ ਜਵਾਬ ਨਹੀਂ ਦਿੰਦੀ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ | ਅਜਿਹੀ ਮੁਹਿੰਮ ਭਵਿੱਖ ਵਿਚ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ |

ਪਿਛਲੀ ਖ਼ਬਰ 11 ਰੋਜ਼ਾ ਡਾ. ਹਰਚਰਨ ਸਿੰਘ ਯਾਦਗਾਰੀ ਰੰਗਮੰਚ ਉਤਸਵ ਸ਼ਾਨੋ-ਸ਼ੌਕਤ ਨਾਲ ਹੋਇਆ ਸਮਾਪਤ <br/> ਅਗਲੀ ਖ਼ਬਰ ਟਿ੍ਬਿਊਨ ਚੌਕ ਤੋਂ ਜ਼ੀਰਕਪੁਰ ਤੱਕ ਫ਼ਲਾਈਓਵਰ ਦੀ ਟੈਂਡਰ ਪ੍ਰਕਿਰਿਆ 'ਚ ਦਖ਼ਲ ਤੋਂ ਹਾਈ ਕੋਰਟ ਦਾ ਇਨਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।