14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐਸ. ਡੀ. ਕਾਲਜ 'ਚ ਗਿੱਪੀ ਗਰੇਵਾਲ ਦੀ ਹੋਈ ਧਮਾਕੇਦਾਰ ਪੇਸ਼ਕਾਰੀ <br/>

ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਮਾਰਕੰਡਾ)-ਐਸ. ਡੀ. ਕਾਲਜ ਚੰਡੀਗੜ੍ਹ ਵਿਖੇ ਦੋ-ਰੋਜ਼ਾ ਵਿਰਾਸਤ ਪ੍ਰੋਗਰਾਮ 2026 ਕਰਵਾਇਆ, ਜਿਸ 'ਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਧਮਾਕੇਦਾਰ ਪੇਸ਼ਕਾਰੀ ਮੁੱਖ ਆਕਰਸ਼ਨ ਬਣੀ ਰਹੀ | ਗਿੱਪੀ ਗਰੇਵਾਲ ਦੀ ਸਟੇਜ ਤੇ ਪੇਸ਼ਕਾਰੀ ਨੇ ਵੱਡੀ ਗਿਣਤੀ 'ਚ ਹਾਜ਼ਰ ਵਿਦਿਆਰਥੀਆਂ ਨੇ ਮਾਹੌਲ ਨੂੰ ਰੌਣਕਮਈ ਬਣਾ ਦਿੱਤਾ | ਇਸੇ ਦੌਰਾਨ ਵਿਰਾਸਤ ਪ੍ਰੋਗਰਾਮ ਵਿਚ ਗ੍ਰੈਂਡ ਫਿਨਾਲੇ 'ਚ ਮਿਸ ਵਿਰਾਸਤ ਅਤੇ ਮਿਸਟਰ ਵਿਰਾਸਤ ਦੇ ਤਾਜ ਦਾ ਐਲਾਨ ਕੀਤਾ, ਜਿਸ 'ਚ ਮਿਸਟਰ ਦਾ ਖਿਤਾਬ ਅਨਮੋਲ ਤੇ ਮਿਸ ਦਾ ਖਿਤਾਬ ਭਗਵਾਂ ਕੌਰ ਨੂੰ ਦਿੱਤਾ ਗਿਆ | ਮਿਸਟਰ ਰੁਦ੍ਰਾ ਤੇ ਮਿਸ ਦੀਕਸ਼ਾ ਨੂੰ ਕ੍ਰਮਵਾਰ ਮਿਸਟਰ ਅਤੇ ਮਿਸ ਇਨਸਾਈਟ ਘੋਸ਼ਿਤ ਕੀਤਾ ਗਿਆ ਜਦਕਿ ਮਿਸਟਰ ਅਕਸ਼ਤ ਅਤੇ ਮਿਸ ਸੀਮੀਤਾ ਨੇ ਮਿਸਟਰ ਤੇ ਮਿਸ ਰੀਗਲ ਦੇ ਖਿਤਾਬ ਜਿੱਤੇ | ਸ਼ਿਵਾ ਚੌਧਰੀ ਦੀਆਂ ਪ੍ਰਸਤੁਤੀਆਂ ਨੇ ਵੀ ਦਰਸ਼ਕਾਂ 'ਚ ਨਵਾਂ ਜੋਸ਼ ਭਰ ਦਿੱਤਾ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪ੍ਰੇਰਣਾ ਪੁਰੀ ਸਿੱਖਿਆ ਸਕੱਤਰ ਚੰਡੀਗੜ੍ਹ ਸ਼ਾਮਿਲ ਹੋਏ, ਜਿਨ੍ਹਾਂ ਨੇ ਸਮਾਗਮ ਦੇ ਪੱਧਰ ਤੇ ਰੂਹ ਦੀ ਪ੍ਰਸ਼ੰਸਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਅਜੈ ਸ਼ਰਮਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਵਿਦਿਆਰਥੀਆਂ ਵਿਚ ਊਰਜਾ ਅਤੇ ਭਾਗੀਦਾਰੀ ਦੀ ਅਸੀਮ ਪ੍ਰਤਿਭਾ ਤੇ ਜਜ਼ਬੇ ਨੂੰ ਦਰਸਾਉਂਦਾ ਹੈ |

ਪਿਛਲੀ ਖ਼ਬਰ ਕਣਕ ਦੀ ਵਾਢੀ ਸ਼ੁਰੂ ਅਗਲੀ ਖ਼ਬਰ ਚੰਡੀਗੜ੍ਹ 'ਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਹੈ ਢੁੱਕਵਾਂ ਮੰਚ ਮੁਹੱਈਆ ਕਰਨ ਦੀ-ਚੇਅਰਪਰਸਨ ਸੁੱਖੀ ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।