13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡੇਰਾਬੱਸੀ ਬੱਸ ਸਟੈਂਡ 'ਤੇ ਸਵਾਗਤੀ ਗੇਟ ਦਾ ਨਿਰਮਾਣ ਅੱਧ ਵਿਚਾਲੇ ਠੱਪ ਹੋਣ ਨਾਲ ਰਾਹਗੀਰ ਹੋ ਰਹੇ ਖੱਜਲ-ਖੁਆਰ <br/>

ਅਜੀਤ ਡੈਸਕ 11-04-2026
ਡੇਰਾਬੱਸੀ, 10 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟ 'ਤੇ ਨਗਰ ਕੌਂਸਲ ਵਲੋਂ ਬਣਾਇਆ ਜਾ ਰਿਹਾ ਸਵਾਗਤੀ ਗੇਟ ਇਸ ਵੇਲੇ ਵਿਵਾਦਾਂ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ 53.95 ਲੱਖ ਰੁ. ਦੀ ਲਾਗਤ ਨਾਲ 24 ਅਗਸਤ ਨੂੰ ਸ਼ੁਰੂ ਹੋਇਆ ਇਹ ਪ੍ਰਾਜੈਕਟ ਪਿਛਲੇ ਕਰੀਬ ਸਾਢੇ 8 ਮਹੀਨਿਆਂ ਤੋਂ 'ਕੀੜੀ ਦੀ ਚਾਲ' ਚੱਲ ਰਿਹਾ ਸੀ, ਪਰ ਹੁਣ ਬੀਤੇ 1 ਮਹੀਨੇ ਤੋਂ ਇਸ ਦਾ ਕੰਮ ਬਿਲਕੁੱਲ ਠੱਪ ਪਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਇਸ ਸਵਾਗਤੀ ਗੇਟ ਦੇ ਦੋ ਹਿੱਸੇ ਇਕ ਆਉਣ ਅਤੇ ਇਕ ਜਾਣ ਲਈ ਹਨ | ਨਗਰ ਕੌਂਸਲ ਨੇ ਇਕ ਪਾਸੇ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਜਦੋਂ ਦੂਜੇ ਪਾਸੇ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਟ੍ਰੈਫ਼ਿਕ ਨੂੰ ਰੋਕ ਕੇ ਰਸਤਾ ਬਦਲ ਦਿੱਤਾ ਗਿਆ, ਪਰ ਅਚਾਨਕ ਕੰਮ ਬੰਦ ਹੋਣ ਕਾਰਨ ਰਸਤੇ 'ਚ ਲਗਾਈ ਗਈ ਸ਼ਟਰਿੰਗ ਰਾਹਗੀਰਾਂ ਲਈ ਮੁਸੀਬਤ ਬਣ ਗਈ ਹੈ | ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਕੰਮ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਨਾ ਹੀ ਸ਼ਟਰਿੰਗ ਹਟਾ ਕੇ ਰਸਤਾ ਖੋਲਿ੍ਹਆ ਜਾ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਇਥੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਸਥਾਨਕ ਨਿਵਾਸੀਆਂ ਨੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਿਰਮਾਣ ਕਾਰਜ ਰੁਕਣ ਦਾ ਕਾਰਨ ਬਿਜਲੀ ਦੀਆਂ ਹਾਈ-ਵੋਲਟੇਜ ਤਾਰਾਂ ਦੱਸਿਆ ਜਾ ਰਿਹਾ ਹੈ | ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਬਿਜਲੀ ਦੀਆਂ ਤਾਰਾਂ ਰੁਕਾਵਟ ਸਨ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਤਬਦੀਲ ਕਿਉਂ ਨਹੀਂ ਕੀਤਾ ਗਿਆ, ਬਿਨਾਂ ਯੋਜਨਾਬੰਦੀ ਦੇ ਕੰਮ ਸ਼ੁਰੂ ਕਰਕੇ ਜਨਤਾ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਗਿਆ ਹੈ |
ਕੀ ਕਹਿਣਾ ਹੈ ਅਧਿਕਾਰੀਆਂ ਦਾ :
ਇਸ ਮਾਮਲੇ ਸੰਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਬਿਜਲੀ ਵਿਭਾਗ ਵਲੋਂ ਤਾਰਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਭਲਕੇ ਤੋਂ ਹੀ ਨਿਰਮਾਣ ਕਾਰਜ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜਲਦ ਹੀ ਗੇਟ ਦਾ ਕੰਮ ਮੁਕੰਮਲ ਕਰਕੇ ਲੋਕਾਂ ਸਮਰਪਿਤ ਕਰ ਦਿੱਤਾ ਜਾਵੇਗਾ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾ ਰਿਹਾ |

ਪਿਛਲੀ ਖ਼ਬਰ ਡੇਰਾਬੱਸੀ 'ਚ ਹਰਿਆਣਾ ਰੋਡਵੇਜ਼ ਦੇ ਬੱਸ ਚਾਲਕ ਸਵਾਰੀਆਂ ਨੂੰ ਕਰ ਰਹੇ ਖੱਜਲ ਖੁਆਰ <br/> ਅਗਲੀ ਖ਼ਬਰ ਆਲਮਗੀਰ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।