20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੇਰਲਾ, ਅਸਾਮ ਅਤੇ ਪੁਡੂਚੇਰੀ 'ਚ ਰਿਕਾਰਡਤੋੜ ਵੋਟਿੰਗ ਲੋਕਤੰਤਰ 'ਤੇ ਭਰੋਸੇ ਦੀ ਜਿੱਤ- ਬੀਬੀ ਰਾਮੂਵਾਲੀਆ

ਅਜੀਤ ਡੈਸਕ 13-04-2026
ਐੱਸ. ਏ. ਐੱਸ. ਨਗਰ, 12 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕੇਰਲਾ, ਅਸਾਮ ਅਤੇ ਪੁਡੂਚੇਰੀ 'ਚ ਹੋਈ ਰਿਕਾਰਡਤੋੜ ਵੋਟਿੰਗ 'ਤੇ ਖੁਸ਼ੀ ਜਤਾਈ ਹੈ | ਉਨ੍ਹਾਂ ਕਿਹਾ ਕਿ ਕੇਰਲਾ 'ਚ ਕਰੀਬ 78 ਫ਼ੀਸਦੀ, ਅਸਾਮ 'ਚ ਕਰੀਬ 85 ਫ਼ੀਸਦੀ ਅਤੇ ਪੁਡੂਚੇਰੀ 'ਚ ਕਰੀਬ 89.87 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ, ਜੋ ਕਿ ਲੋਕਾਂ ਦੇ ਲੋਕਤੰਤਰ ਪ੍ਰਤੀ ਮਜ਼ਬੂਤ ਭਰੋਸੇ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਲੋਕਾਂ ਵਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਇਹ ਸਾਬਿਤ ਕਰਦਾ ਹੈ ਕਿ ਦੇਸ਼ ਦੇ ਨਾਗਰਿਕ ਵਿਕਾਸ, ਸਥਿਰਤਾ ਅਤੇ ਪਾਰਦਰਸ਼ੀ ਸਰਕਾਰ ਨੂੰ ਤਰਜ਼ੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਜਪਾ ਨੂੰ ਇਨ੍ਹਾਂ ਰਾਜਾਂ 'ਚ ਲੋਕਾਂ ਦਾ ਵੱਡਾ ਸਮਰਥਨ ਮਿਲੇਗਾ |
ਪਿਛਲੀ ਖ਼ਬਰ ਹਰਦਮ ਸਿੰਘ ਮਲਕਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/> ਅਗਲੀ ਖ਼ਬਰ ਕਾਰ 'ਚੋਂ 4 ਜ਼ਿੰਦਾ ਕਾਰਤੂਸ ਸਮੇਤ 0.32 ਬੋਰ ਦਾ ਲੋਡਡ ਦੇਸੀ ਪਿਸਤੌਲ ਬਰਾਮਦ ਜਲੰਧਰ ਦਾ ਰਹਿਣ ਵਾਲਾ ਹੈ ਕਾਰ ਚਾਲਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।