15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੰਡੀਗੜ੍ਹ 'ਚ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ

ਅਜੀਤ ਡੈਸਕ 15-04-2026
ਚੰਡੀਗੜ੍ਹ, 14 ਅਪ੍ਰੈਲ (ਅਜਾਇਬ ਸਿੰਘ ਅÏਜਲਾ)- ਨੇਬਰਹੁੱਡ ਡਿਵੈਲਪਮੈਂਟ ਸੰਸਥਾ ਅਤੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27 ਚੰਡੀਗੜ੍ਹ ਵਲੋਂ ਸਾਂਝੇ ਤੌਰ 'ਤੇ ਸੈਕਟਰ 27 ਦੇ ਪਾਰਕ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ | ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ, ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ, ਪੁਲਿਸ ਸਟੇਸ਼ਨ ਸੈਕਟਰ 26 ਚੰਡੀਗੜ੍ਹ ਦੇ ਇੰਚਾਰਜ ਰਾਮ ਰਤਨ ਸ਼ਰਮਾ ਅਤੇ ਦਵਿੰਦਰ ਸਿੰਘ ਬਬਲਾ ਨੇ ਇਸ ਜਸ਼ਨ ਵਿਚ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਲੋਕ ਗੀਤਾਂ ਨਾਲ ਹੋਈ ਜੋ ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਂਦੇ ਸਨ | ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ ਨੇ ਕਿਹਾ ਕਿ ਵਿਸਾਖੀ ਦੇ ਜਸ਼ਨ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਵਿਸਾਖੀ ਸਖ਼ਤ ਮਿਹਨਤ ਦੀ ਫ਼ਸਲ, ਖ਼ਾਲਸਾ ਪੰਥ ਦੇ ਜਨਮ ਅਤੇ ਭਾਈਚਾਰਕ ਭਾਵਨਾ ਦਾ ਪ੍ਰਤੀਕ ਹੈ ਜੋ ਪੰਜਾਬ ਦੀ ਪਛਾਣ ਹੈ | ਉਨ੍ਹਾਂ ਪ੍ਰਬੰਧਕਾਂ ਨੂੰ ਆਪਣੀ ਵਿਰਾਸਤ ਨੂੰ ਇੰਨੇ ਉਤਸ਼ਾਹ ਨਾਲ ਮਨਾਉਣ ਲਈ ਸਾਰਿਆਂ ਨੂੰ ਇਕੱਠੇ ਕਰਨ ਲਈ ਵਧਾਈ ਦਿੱਤੀ |
ਆਪਣੇ ਸੰਬੋਧਨ ਵਿਚ, ਭਾਰਤੀ ਜਨਤਾ ਪਾਰਟੀ, ਚੰਡੀਗੜ੍ਹ ਦੇ ਸੂਬਾਈ ਉਪ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਵਿਸਾਖੀ ਨਵੀਂ ਸ਼ੁਰੂਆਤ, ਸ਼ੁਕਰਗੁਜ਼ਾਰੀ ਅਤੇ ਏਕਤਾ ਦਾ ਤਿਉਹਾਰ ਹੈ | ਅੱਜ ਸੰਗੀਤ, ਨਾਚ ਅਤੇ ਭਾਈਚਾਰਕ ਭਾਵਨਾ ਰਾਹੀਂ ਸਾਡੀ ਸੰਸਕਿ੍ਤੀ ਨੂੰ ਜ਼ਿੰਦਾ ਹੁੰਦੇ ਦੇਖਣਾ ਸੱਚਮੁੱਚ ਪ੍ਰੇਰਨਾਦਾਇਕ ਹੈ | ਇਸ ਮੌਕੇ 'ਤੇ ਪੀ.ਪੀ. ਜੈਨ, ਚੇਅਰਮੈਨ, ਐਚ.ਆਰ. ਢੀਂਗਰਾ ਪੈਟਰਨ, ਮਹਿੰਦਰ ਸਿੰਘ ਮੁੱਖ ਸਲਾਹਕਾਰ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27, ਚੰਡੀਗੜ੍ਹ, 'ਤੇਰਾ ਤੇਰਾ ਮਿਸ਼ਨ' ਤੋਂ ਡੀ.ਪੀ. ਸਿੰਘ ਅਤੇ ਸਮਾਜ ਸੇਵਕ ਸ਼ਾਮ ਲਾਲ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਸਨਮਾਨਿਤ ਕੀਤਾ ਗਿਆ | ਸ਼ਿਖਾ ਪ੍ਰਧਾਨ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27 ਚੰਡੀਗੜ੍ਹ ਅਤੇ ਜਸਜੋਤ ਸਿੰਘ ਅਲਮਸਤ ਸਹਿ-ਕਨਵੀਨਰ, ਨੇਬਰਹੁੱਡ ਡਿਵੈਲਪਮੈਂਟ ਐਸੋਸੀਏਸ਼ਨ ਨੇ ਸਾਂਝੇ ਤੌਰ 'ਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਰਸਮੀ ਧੰਨਵਾਦ ਕੀਤਾ | ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27, ਚੰਡੀਗੜ੍ਹ ਦੇ ਜਨਰਲ ਸਕੱਤਰ ਦਲਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਗੁਰਦੀਪ ਸਿੰਘ ਚੌਹਾਨ, ਖ਼ਜ਼ਾਨਚੀ ਰਵਿੰਦਰ ਗੌਤਮ, ਆਡੀਟਰ ਅਮਰਦੀਪ ਸਹਿਗਲ, ਸਕੱਤਰ ਪੁਸ਼ਪਰਾਜ ਸ਼ਰਮਾ ਅਤੇ ਨਰੇਸ਼ ਗੌਤਮ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 84ਵਾਂ ਦਿਨ: ਪੁਲਿਸ ਵਲੋਂ 566 ਥਾਵਾਂ 'ਤੇ ਛਾਪੇਮਾਰੀ, 311 ਗਿ੍ਫ਼ਤਾਰ ਅਗਲੀ ਖ਼ਬਰ 'ਆਪ' ਚੰਡੀਗੜ੍ਹ ਵਲੋਂ ਅੰਬੇਡਕਰ ਜੈਅੰਤੀ ਧੂਮਧਾਮ ਨਾਲ ਮਨਾਈ, ਸੰਵਿਧਾਨ ਦੀ ਰੱਖਿਆ ਅਤੇ ਸਮਾਜਿਕ ਨਿਆਂ ਲਈ ਲਿਆ ਸੰਕਲਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।