13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਤਨਿਸ਼ਕ ਦਾ ਐਲਾਂਟੇ ਮਾਲ 'ਚ ਨਵਾਂ ਸਟੋਰ ਸ਼ੁਰੂ <br/>

ਅਜੀਤ ਡੈਸਕ 18-04-2026
ਚੰਡੀਗੜ੍ਹ, 17 ਅਪ੍ਰੈਲ (ਅ.ਬ.)-ਟਾਟਾ ਸਮੂਹ ਦੇ ਭਾਰਤ ਦੇ ਸਭ ਤੋਂ ਵੱਡੇ ਗਹਿਣਾ ਰਿਟੇਲ ਬ੍ਰਾਂਡ 'ਤਨਿਸ਼ਕ ਨੇ ਆਪਣੇ ਨਵੇਂ ਸਟੋਰ ਦੇ ਭਵਿਆ ਉਦਘਾਟਨ ਦੀ ਘੋਸ਼ਣਾ ਕੀਤੀ ਹੈ | ਨੇਕਸਸ ਐਲਾਂਟੇ ਮਾਲ ਚੰਡੀਗੜ੍ਹ ਵਿਚ ਇਸ ਨਵੇਂ ਸਟੋਰ ਦੇ ਖੁੱਲ੍ਹਣ ਨਾਲ Tਟਾਇਟਨ ਕੰਪਨੀ ਲਿਮਟਿਡ ਨੇ ਉੱਤਰ ਭਾਰਤ ਵਿਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ ਇਸ ਖੇਤਰ ਵਿਚ ਇਸ ਦੇ ਸਟੋਰਾਂ ਦੀ ਕੁੱਲ ਗਿਣਤੀ 30 ਹੋ ਗਈ ਹੈ | ਨਵੇਂ ਬਣੇ ਸਟੋਰ ਦਾ ਉਦਘਾਟਨ ਟਾਇਟਨ ਕੰਪਨੀ ਲਿਮਟਿਡ ਦੀ ਉੱਤਰੀ ਖੇਤਰੀ ਕਾਰੋਬਾਰ ਮੁਖੀ ਸਾਲਿਨੀ ਗੁਪਤਾ ਨੇ ਖੇਤਰੀ ਕਾਰੋਬਾਰ ਮੈਨੇਜਰ ਆਸ਼ਿਸ ਤਿਵਾੜੀ ਕੰਪਨੀ ਦੇ ਮੁੱਖ ਪ੍ਰਤੀਨਿਧੀਆਂ ਅਤੇ ਸਨਮਾਨਿਤ ਗਾਹਕਾਂ ਦੀ ਮੌਜੂਦਗੀ ਵਿਚ ਕੀਤਾ | ਨਵਾਂ ਸਟੋਰ ਤਨਿਸ਼ਕ ਦੀ ਸ਼ਾਨਦਾਰ ਡਿਜ਼ਾਈਨ ਤੇ ਗਾਹਕ-ਕੇਂਦਰਿਤ ਸੋਚ ਨੂੰ ਦਰਸਾਉਂਦਾ ਹੈ | ਇਹ ਸਟੋਰ ਸੋਚ-ਵਿਚਾਰ ਨਾਲ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਗਾਹਕਾਂ ਨੂੰ ਆਧੁਨਿਕ, ਖੁੱਲ੍ਹਾ ਅਤੇ ਆਕਰਸ਼ਕ ਰਿਟੇਲ ਮਾਹੌਲ ਮਿਲੇ | ਇਹ ਆਧੁਨਿਕ ਖਰੀਦਦਾਰਾਂ ਦੀਆਂ ਬਦਲਦੀਆਂ ਪਸੰਦਾਂ ਦੇ ਅਨੁਕੂਲ ਇਕ ਉੱਚ-ਪੱਧਰੀ ਖਰੀਦਦਾਰੀ ਅਨੁਭਵ ਪ੍ਰਦਾਨ ਕਰਦਾ ਹੈ | ਸਟੋਰ ਵਿਚ ਤਨਿਸ਼ਕ ਦੇ ਮਸ਼ਹੂਰ ਗਹਿਣਿਆਂ ਦਾ ਵਿਸ਼ਾਲ ਸੰਗ੍ਰਹਿ ਉਪਲਬਧ ਹੈ, ਜਿਸ ਵਿਚ ਚਮਕਦਾਰ ਸਾਧਾਰਣ ਸੋਨਾ, ਸ਼ਾਨਦਾਰ ਹੀਰੇ, ਕੁਦਰਤੀ ਰੰਗੀਨ ਰਤਨ ਤੇ ਪੋਲਕੀ ਸ਼ਾਮਿਲ ਹਨ | ਅਕਸ਼ਯ ਤਿ੍ਤੀਆ ਮੌਕੇ ਸਟੋਰ ਤਨਿਸ਼ਕ ਦੇ ਕੁਦਰਤੀ ਰਤਨ ਸ਼੍ਰੇਣੀ ਵਿਚ ਨਵਾਂ ਕਲੇਕਸ਼ਨ 'ਹਿਊ' ਵੀ ਪੇਸ਼ ਕਰਦਾ ਹੈ, ਜੋ ਜੀਵੰਤ ਭਾਰਤੀ ਗਰਮੀ ਤੋਂ ਪ੍ਰੇਰਿਤ ਹੈ ਤੇ ਉਨ੍ਹਾਂ ਔਰਤਾਂ ਲਈ ਤਿਆਰ ਕੀਤਾ ਗਿਆ ਹੈ ਜੋ ਆਪਣੇ ਜੀਵਨ ਵਿਚ ਰੰਗ ਭਰਦੀਆਂ ਹਨ ਅਤੇ ਜਿਥੇ ਵੀ ਜਾਂਦੀਆਂ ਹਨ ਦੁਨੀਆ ਨੂੰ ਰੌਸ਼ਨ ਕਰਦੀਆਂ ਹਨ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਦਸਵੀਂ ਵਿਖੇ ਦੁਮਾਲਾ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਚੰਡੀਗੜ੍ਹ 'ਚ 'ਆਪ' ਵਲੋਂ ਸੰਗਠਨ ਮਜ਼ਬੂਤ ਕਰਨ ਲਈ ਨਵੀਂ ਟੀਮ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।