16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹੋਟਲ ਦੇ ਕਮਰੇ 'ਚ ਲੜਕੀ ਵਲੋਂ ਕੀਤੀ ਗਈ ਆਤਮ-ਹੱਤਿਆ

ਅਜੀਤ ਡੈਸਕ 19-04-2026

ਖਰੜ, 18 ਅਪ੍ਰੈਲ (ਜੰਡਪੁਰੀ)-ਖਰੜ ਤਹਿਸੀਲ ਕੰਪਲੈਕਸ ਦੇ ਸਾਹਮਣੇ ਸਥਿਤ ਇਕ ਹੋਟਲ 'ਚ ਲੜਕੀ ਵਲੋਂ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ | ਮਿ੍ਤਕਾ ਦੀ ਪਛਾਣ ਆਰਤੀ ਵਾਸੀ ਹਿਮਾਚਲ ਪ੍ਰਦੇਸ਼ ਵਜੋਂ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਸੰਬੰਧਿਤ ਤਫ਼ਤੀਸ਼ੀ ਅਫ਼ਸਰ ਦਲਜੀਤ ਸਿੰਘ ਨੇ ਦੱਸਿਆ ਕਿ ਲੜਕੀ ਹੋਟਲ 'ਚ ਕਿਸੇ ਹੋਰ ਲੜਕੇ ਨਾਲ ਆਈ ਸੀ, ਜਿਨ੍ਹਾਂ ਨੇ ਕਿ ਆਪਸ 'ਚ ਵਿਆਹ ਕਰਵਾਉਣਾ ਸੀ | ਉਨ੍ਹਾਂ ਦੱਸਿਆ ਕਿ ਲੜਕੇ ਮੁਤਾਬਿਕ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਗਿਆ ਤਾਂ ਲੜਕੀ ਨੇ ਅੰਦਰੋਂ ਕੁੰਡੀ ਲਗਾ ਲਈ ਤੇ ਫ਼ਿਰ ਉਸ ਵਲੋਂ ਰੌਲਾ ਪਾਉਣ 'ਤੇ ਵੀ ਜਦੋਂ ਲੜਕੀ ਨੇ ਕੁੰਡੀ ਨਾ ਖੋਲ੍ਹੀ ਤਾਂ ਦੂਸਰੇ ਕਮਰੇ 'ਚ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ ਉਸ ਨੇ ਕਮਰੇ ਦਾ ਦਰਵਾਜਾ ਤੋੜਿਆ ਤਾਂ ਦੇਖਿਆ ਕਿ ਉਕਤ ਲੜਕੀ ਦੀ ਲਾਸ਼ ਪੱਖੇ ਨਾਲ ਲਮਕ ਰਹੀ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਲਾਸ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੋਰਚਰੀ 'ਚ ਰਖਵਾ ਦਿੱਤੀ ਗਿਆ ਹੈ ਅਤੇ ਮਿ੍ਤਕ ਲੜਕੀ ਦੇ ਵਾਰਸਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਜਾਂਚ ਪੜਤਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ

ਪਿਛਲੀ ਖ਼ਬਰ ਜਨਤਾ ਤੇ ਪੁਲਿਸ ਦੇ ਤਾਲਮੇਲ ਨੇ ਤੋੜੀ ਨਸ਼ਾਂ ਤਸਕਰਾਂ ਦੀ ਕਮਰ-ਬਲਤੇਜ ਪੰਨੂ ਅਗਲੀ ਖ਼ਬਰ ਚੂਰਾ-ਪੋਸਤ ਸਮੇਤ ਦੋ ਮੁਲਜ਼ਮ ਗਿ੍ਫ਼ਤਾਰ, ਅਦਾਲਤ ਨੇ ਭੇਜ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।