16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜ਼ੀਰਕਪੁਰ ਪੁਲਿਸ ਵਲੋਂ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਫਾਸ਼, 10 ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 19-04-2026
ਜ਼ੀਰਕਪੁਰ, 18 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਘੱਟ ਵਿਆਜ਼ 'ਤੇ ਕਰਜ਼ੇ ਦੇ ਨਾਂਅ ਹੇਠ ਵਿਦੇਸ਼ ਬੈਠੇ ਲੋਕਾਂ ਨਾਲ ਆਨਲਾਈਨ ਠੱਗੀ ਕਰਨ ਵਾਲੇ ਗਰੋਹ ਦਾ ਪਰਦਫਾਸ਼ ਕੀਤਾ ਹੈ | ਜ਼ੀਰਕਪੁਰ ਥਾਣੇ 'ਚ ਐਸ. ਐਚ. ਓ. ਇੰਸਪੈਕਟਰ ਸਤਿੰਦਰ ਸਿੰਘ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਇਸ ਗਰੋਹ ਦੇ 10 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 9 ਲੈਪਟਾਪ ਤੇ 10 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਗਰੋਹ ਸਾਈਬਰ ਕਰਾਈਮ ਰਾਹੀਂ ਵਿਦੇਸ਼ ਬੈਠੇ ਲੋਕਾਂ ਨੂੰ ਘੱਟ ਵਿਆਜ 'ਤੇ ਲੋਨ ਦੇਣ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਕਰਦਾ ਸੀ | ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿਚ ਬੀ. ਐਨ. ਐਸ. ਦੀ ਧਾਰਾ 318 (4) ਅਤੇ ਆਈ. ਟੀ. ਐਕਟ 66 ਅਧੀਨ ਕੇਸ ਦਰਜ ਕੀਤਾ ਹੈ | ਗਿ੍ਫ਼ਤਾਰ ਦੋਸ਼ੀਆਂ ਦੀ ਪਛਾਣ ਮੈਲਵਿਨ ਠੱਕਰ ਵਾਸੀ ਬੀ-1/ 14 ਸ੍ਰੀ ਨਰਾਇਣ, ਗਾਂਧੀ ਨਗਰ ਮੈਸਾਨਾ ਗੁਜਰਾਤ, ਹਾਲ ਵਾਸੀ ਮੋਤੀਆਜ਼ ਸਿਟੀ ਜ਼ੀਰਕਪੁਰ, ਅਨਿਰੁਧ ਪਲਹਨਿਯਾ ਵਾਸੀ ਪਿੰਡ ਮਰਹੂਨ, ਤਹਿਸੀਲ ਪਾਲਮਪੁਰ, ਥਾਣਾ ਬਵਾਰਨਾ ਜ਼ਿਲ੍ਹਾ ਕਾਂਗੜਾ, ਅਨੰਤ ਦੇਵ ਕੌਸ਼ਿਕ ਵਾਸੀ ਸੀ-37, ਕਾਲੀ ਗੋਪਾਲ ਨਗਰ, ਤੇਜਿੰਦਰ ਨਗਰ ਨੇੜੇ ਓ. ਐਨ. ਜੀ. ਸੀ. ਸਾਬਰਮਤੀ ਅਹਿਮਦਾਬਾਦ ਥਾਣਾ ਸਾਬਰਮਤੀ (ਗੁਜਰਾਤ), ਪਵਨ ਪਾਂਡੇਵਰ ਵਾਸੀ ਗਾਇਤਰੀ ਨਗਰ, ਗੁਜਰਾਤ ਹਾਊਸਿੰਗ ਬੋਰਡ ਚਾਂਦਖੇੜਾ, ਅਹਿਮਦਾਬਾਦ, ਸੋਨੂੰ ਦਿਆਲੀ ਵਾਸੀ ਹਠਕੋਲਾ ਬਸਤੀ, ਜੈ ਗਾਂਵ ਵੈਸਟ ਬੰਗਾਲ, ਮਿਲਨ ਸੁਨਵਾਰ ਵਾਸੀ ਹਾਠਖੋਲਾ ਬਸਤੀ, ਜੈ ਗਾਂਵ ਵੈਸਟ ਬੰਗਾਲ, ਆਸ਼ਿਕ ਦਰਜੀ ਵਾਸੀ ਹਾਠਖੋਲਾ ਬਸਤੀ, ਜੈ ਗਾਂਵ, ਥਾਣਾ ਜੈ ਗਾਂਵ, ਵੈਸਟ ਬੰਗਾਲ, ਅਰਜੁਨ ਸ਼ੇਤਰੀ ਵਾਸੀ ਹਾਠਖੋਲਾ ਬਸਤੀ, ਜੈ ਗਾਂਵ, ਥਾਣਾ ਜੈ ਗਾਂਵ, ਵੈਸਟ ਬੰਗਾਲ, ਪ੍ਰਸ਼ਾਂਤ ਓਮ ਪ੍ਰਕਾਸ਼ ਜੈਸਵਾਲ ਵਾਸੀ ਈਰਾਨੀ ਨਗਰ, ਸਾਬਰਮਤੀ, ਥਾਣਾ ਸਾਬਰਮਤੀ, ਸਾਰੇ ਵਾਸੀ ਮਾਯਾ ਗਾਰਡਨ ਜ਼ੀਰਕਪੁਰ ਤੇ ਪਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਰਦਾਰਪੁਰਾ, ਥਾਣਾ ਲਾਲੜੂ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਆਪਣੇ ਗੁਰੂ ਮੈਲਵਿਨ ਠੱਕਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਵਿਦੇਸ਼ ਵਿਚ ਬੈਠੇ ਲੋਕਾਂ ਨਾਲ ਆਨ-ਲਾਈਨ ਕਾਲਿੰਗ ਕਰਕੇ ਉਨ੍ਹਾਂ ਨੂੰ ਘੱਟ ਵਿਆਜ 'ਤੇ ਲੋਨ ਦੇਣ ਦਾ ਝਾਂਸਾ ਦੇ ਕੇ, ਉਨ੍ਹਾਂ ਪਾਸੋਂ ਇਸ ਦੀ ਇਵਜ਼ ਵਿਚ ਕੁੱਝ ਡਾਲਰ ਵਗੈਰਾ ਹਾਸਲ ਕਰਕੇ ਆਨਲਾਈਨ ਠੱਗੀ ਮਾਰਦੇ ਹਨ | ਜਦਕਿ ਦੋਸ਼ੀਆਂ ਕੋਲ ਲੋਨ ਦੇਣ ਸਬੰਧੀ ਕੋਈ ਵੀ ਅਧਿਕਾਰਿਤ ਮਾਨਤਾ ਨਹੀਂ ਹੈ |

ਪਿਛਲੀ ਖ਼ਬਰ ਪਿੰਡ ਲੈਹਲੀ ਵਿਖੇ ਅੱਗ ਨਾਲ 6 ਏਕੜ ਕਣਕ ਸੜੀ <br/> ਅਗਲੀ ਖ਼ਬਰ ਜਨਤਾ ਤੇ ਪੁਲਿਸ ਦੇ ਤਾਲਮੇਲ ਨੇ ਤੋੜੀ ਨਸ਼ਾਂ ਤਸਕਰਾਂ ਦੀ ਕਮਰ-ਬਲਤੇਜ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।