18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਰੋਧੀ ਪਾਰਟੀਆਂ ਦੀ ਸੋਚ ਦਹਾਕਿਆਂ ਬਾਅਦ ਵੀ ਮਹਿਲਾ ਵਿਰੋਧੀ-ਬੀਬੀ ਰਾਮੂਵਾਲੀਆ

ਅਜੀਤ ਡੈਸਕ 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਲੋਕ ਸਭਾ 'ਚ ਜੋ ਕੁਝ ਵਾਪਰਿਆ, ਉਹ ਲੋਕਤੰਤਰ ਤੇ ਨਾਰੀ ਸਸ਼ਕਤੀਕਰਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਬਿੱਲ, ਜਿਸ ਦਾ ਮੰਤਵ ਮਹਿਲਾਵਾਂ ਨੂੰ 33 ਫ਼ੀਸਦੀ ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫ਼ੈਸਲਾ ਲੈਣ ਵਾਲੀ ਪ੍ਰਕਿਰਿਆ 'ਚ ਬਰਾਬਰ ਹਿੱਸੇਦਾਰੀ ਦੇਣਾ ਸੀ, ਨੂੰ ਕਾਂਗਰਸ, ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀ. ਐਮ. ਕੇ. ਤੇ ਲਾਲੂ ਪ੍ਰਸ਼ਾਦ ਦੀ ਪਾਰਟੀ ਵਲੋਂ ਰੋਕੇ ਜਾਣਾ ਹੈਰਾਨੀਜਨਕ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਹਿਮ ਮਾਮਲੇ 'ਤੇ ਰਾਜਨੀਤੀ ਕਰਨਾ ਤੇ ਉਸ ਦੀ ਨਾਕਾਮੀ 'ਤੇ ਖੁਸ਼ੀ ਮਨਾਉਣਾ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨਾਲ ਕੀਤੇ ਇਸ ਖਲਵਾੜ ਨੂੰ ਅੱਜ ਦੀਆਂ ਮਹਿਲਾਵਾਂ ਹਰਗਿਜ਼ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਨਾਰੀ ਸਨਮਾਨ ਨੂੰ ਰੋਕਣ ਵਾਲੀਆਂ ਤਾਕਤਾਂ ਨੂੰ ਜਨਤਾ ਵਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵਿੱਤਰੀ ਡਾ. ਰਜਿੰਦਰ ਰੇਨੂੰ ਦੀ ਪੁਸਤਕ 'ਸੁੱਚੇ ਮੋਤੀ' ਲੋਕ ਅਰਪਣ <br/> ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੌਰਾਨ ਓ. ਬੀ. ਸੀ. ਵਰਗ ਦੀਆਂ ਔਰਤਾਂ ਨਾਲ ਕੀਤਾ ਜਾ ਰਿਹੈ ਵਿਤਕਰਾ : ਰਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।