18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲਾਲੜੂ-ਧਰਮਗੜ੍ਹ ਸੜਕ ਦੀ ਹਾਲਤ ਹੋਈ ਖਸਤਾ <br/>

ਲਾਲੜੂ-ਧਰਮਗੜ੍ਹ ਸੰਪਰਕ ਸੜਕ 'ਤੇ ਪਏ ਟੋਏ ਦਿਖਾਉਂਦੇ ਹੋਏ ਭਾਜਪਾ ਆਗੂ ਤੇ ਦੁਕਾਨਦਾਰ | ਤਸਵੀਰ : ਰਾਜਬੀਰ ਸਿੰਘ <br/> 19-04-2026
ਲਾਲੜੂ, 18 ਅਪ੍ਰੈਲ (ਰਾਜਬੀਰ ਸਿੰਘ)-ਸੀਨੀਅਰ ਭਾਜਪਾ ਆਗੂ ਰਾਜੀਵ ਸ਼ਰਮਾ ਸਮੇਤ ਦੁਕਾਨਦਾਰਾਂ ਨੇ ਲਾਲੜੂ-ਧਰਮਗੜ੍ਹ ਸੰਪਰਕ ਸੜਕ ਨੂੰ ਜਲਦ ਬਣਾਉਣ ਦੀ ਮੰਗ ਕੀਤੀ ਹੈ | ਰਾਜੀਵ ਸ਼ਰਮਾ ਸਮੇਤ ਦੁਕਾਨਦਾਰ ਬਿੰਦਰ ਸਿੰਘ, ਲੱਕੀ ਧਰਮਗੜ੍ਹ, ਆਯੂਸ਼, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਜਸਦੇਵ ਸਿੰਘ ਆਦਿ ਨੇ ਦੱਸਿਆ ਕਿ ਸੈਣੀ ਮਾਰਕੀਟ ਤੋਂ ਲੈ ਕੇ ਸਰਦਾਰਪੁਰਾ ਸਮੇਤ ਪਿੰਡ ਧਰਮਗੜ੍ਹ ਨੂੰ ਜੋੜਦੀ ਇਸ ਸੰਪਰਕ ਸੜਕ 'ਤੇ ਜਿਥੇ 3 ਦਰਜਨਾਂ ਤੋਂ ਵੱਧ ਦੁਕਾਨਾਂ ਹਨ, ਉਥੇ ਹੀ ਇਸ ਰਸਤੇ 'ਤੇ ਅੱਧੀ ਦਰਜਨ ਸਕੂਲ ਪੈਂਦੇ ਹਨ | ਇਸ ਤਰ੍ਹਾਂ ਇਸ ਸੜਕ ਰਾਹੀਂ ਰਾਹਗੀਰਾਂ ਸਮੇਤ ਵਿਦਿਆਰਥੀਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਥਾਂ-ਥਾਂ 'ਤੇ ਟੋਏ ਪੈ ਚੁੱਕੇ ਹਨ ਅਤੇ ਸੜਕ 'ਤੇ ਪਾਇਆ ਗਿਆ ਗਟਕਾ ਬਾਹਰ ਨਿਕਲ ਕੇ ਖਿੱਲਰ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਗਟਕਿਆਂ ਦਾ ਸ਼ਿਕਾਰ ਹੋ ਕੇ ਸੱਟਾਂ ਖਾ ਰਹੇ ਹਨ ਅਤੇ ਬਾਕੀ ਵਾਹਨਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਉਨ੍ਹਾਂ ਦੀ ਦੁਕਾਨਦਾਰੀ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਰਾਜੀਵ ਸ਼ਰਮਾ ਨੇ ਦੋਸ਼ ਲਗਾਇਆ ਕਿ ਜਿਹੜੀ 'ਆਪ' ਸਰਕਾਰ ਵਿਕਾਸ ਦੇ ਨਾਂਅ 'ਤੇ ਸੱਤਾ 'ਚ ਆਈ ਸੀ, ਉਸ ਨੇ ਖੇਤਰ ਦਾ ਵਿਨਾਸ਼ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਵਿਕਾਸ ਦੇ ਦਾਅਵੇ ਹਵਾ-ਹਵਾਈ ਹੋ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਜਲਦ ਇਸ ਸੰਪਰਕ ਸੜਕ 'ਤੇ ਪ੍ਰੀਮਿਕਸ ਪਾ ਕੇ ਇਸ ਨੂੰ ਮੁੜ ਤੋਂ ਬਣਾਇਆ ਜਾਵੇ |

ਪਿਛਲੀ ਖ਼ਬਰ ਗਰੁੱਪ-ਸੀ. ਪੀ. ਐਮ. ਟੀ. ਪ੍ਰੀਖਿਆ ਲਈ ਤਿਆਰੀਆਂ ਮੁਕੰਮਲ-ਭੁਪਿੰਦਰ ਚੌਹਾਨ <br/> ਅਗਲੀ ਖ਼ਬਰ ਜ਼ੀਰਕਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 23ਵੀਂ ਬੱਸ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।