19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

-ਆਈ. ਪੀ. ਐਲ. 2026- ਪੰਜਾਬ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ ਮੁਕਾਬਲਾ ਅੱਜ

ਅਜੀਤ ਡੈਸਕ 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਨਿਊ ਚੰਡੀਗੜ੍ਹ ਸਥਿਤ ਪੀ. ਸੀ. ਏ. ਦੇ ਨਿਊ ਕਿ੍ਕਟ ਸਟੇਡੀਅਮ 'ਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਦੇ ਵਿਚਕਾਰ 19 ਅਪ੍ਰੈਲ ਨੂੰ ਆਈ. ਪੀ. ਐਲ. 2026 ਦਾ 29ਵਾਂ ਮੁਕਾਬਲਾ ਖੇਡਿਆ ਜਾਵੇਗਾ | ਇਸ ਮੈਚ ਦੌਰਾਨ ਪੰਜਾਬ ਦੀ ਟੀਮ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਦੇ ਇਰਾਦੇ ਨਾਲ, ਜਦਕਿ ਲਖਨਊ ਦੀ ਟੀਮ ਪੰਜਾਬ ਨੂੰ ਜੇਤੂ ਪੱਟੜੀ ਤੋਂ ਹੇਠਾਂ ਉਤਾਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ | ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਦੀ ਟੀਮ ਆਈ. ਪੀ. ਐਲ. ਦੇ ਇਸ ਸੀਜ਼ਨ ਦੀ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਹੁਣ ਤੱਕ ਕੋਈ ਵੀ ਮੈਚ ਨਹੀਂ ਹਾਰਿਆ ਹੈ | ਟੀਮ ਨੇ ਹੁਣ ਤੱਕ ਪੰਜ ਮੈਚ 'ਚੋਂ ਚਾਰ ਵਿਚ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਇਕ ਮੁਕਾਬਲਾ ਬਾਰਿਸ਼ ਦੇ ਚਲਦੇ ਬੇਨਤੀਜਾ ਰਿਹਾ ਸੀ | ਪੰਜਾਬ ਦੀ ਟੀਮ 9 ਅੰਕਾਂ ਨਾਲ ਅੰਕ ਸੂਚੀ 'ਚ ਸਭ ਤੋਂ ਉੱਪਰ ਚੱਲ ਰਹੀ ਹੈ ਅਤੇ ਪੰਜਾਬ ਕਿੰਗਜ਼ ਦੀ ਟੀਮ ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਲਗਾਤਾਰ ਸਫ਼ਲਤਾ ਪ੍ਰਾਪਤ ਕਰ ਰਹੀ ਹੈ ਅਤੇ ਪੰਜਾਬ ਦੀ ਬੱਲੇਬਾਜ਼ੀ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ | ਲਖਨਊ ਦੀ ਟੀਮ ਨੂੰ ਪੰਜਾਬ ਦੀ ਬੜਤ ਨੂੰ ਰੋਕਣ ਦੇ ਲਈ ਕਾਫੀ ਮਿਹਨਤ ਕਰਨੀ ਪਵੇਗੀ | ਲਖਨਊ ਦੇ ਕਪਤਾਨ ਪੰਤ ਦੇ ਸੱਟ ਲੱਗਣ ਕਰਕੇ ਟੀਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ | ਅੰਕ ਸੂਚੀ ਵਿਚ 7ਵੇਂ ਨੰਬਰ ਤੇ ਮੌਜੂਦ ਲਖਨਊ ਦੀ ਟੀਮ ਨੇ ਹੁਣ ਤੱਕ ਖੇਡੇ ਗਏ ਪੰਜ ਮੈਚਾਂ ਵਿਚੋਂ ਦੋ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਅੱਜ ਦੋਵਾਂ ਟੀਮਾਂ ਵਲੋਂ ਨਿਊ ਚੰਡੀਗੜ੍ਹ ਸਟੇਡੀਅਮ ਪਹੁੰਚ ਕੇ ਮੈਚ ਦਾ ਅਭਿਆਸ ਕੀਤਾ ਅਤੇ ਨੈੱਟ ਪ੍ਰੈਕਟਿਸ ਕੀਤੀ ਅਤੇ ਜਿੱਤ ਲਈ ਅਗਲੀ ਰਣਨੀਤੀ ਤਿਆਰ ਕੀਤੀ | ਦੂਜੇ ਪਾਸੇ ਪੁਲਿਸ ਵਲੋਂ ਵੀ ਮੈਚ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਦਰਸ਼ਕਾਂ ਦੇ ਸਟੇਡੀਅਮ ਪਹੁੰਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ |
ਪਿਛਲੀ ਖ਼ਬਰ ਜੀ. ਸੀ. ਸੀ. ਸਕੂਲ ਤੇ ਪੀ. ਯੂ. ਸੀ. ਏ. ਨੇ ਚੰਡੀਗੜ੍ਹ ਲੀਡਰਸ਼ਿਪ ਮੀਟ ਵਿਖੇ ਕਾਮਰਸ ਸਿੱਖਿਆ ਨੂੰ ਮੁੜ ਪਰਿਭਾਸ਼ਿਤ ਕਰ... ਅਗਲੀ ਖ਼ਬਰ ਮੋਬਾਈਲ ਫ਼ੋਨ 'ਤੇ ਜਾਅਲੀ ਲਿੰਕ ਭੇਜ ਕੇ ਫ਼ੋਨ ਹੈਕ ਕਰਨ ਵਾਲੇ ਦੋ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।