19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ ਵਿਖੇ ਧੜੇਬੰਦੀ ਦੇ ਚਲਦਿਆਂ ਲਾਲ ਲਕੀਰ ਅੰਦਰਲੇ ਪਲਾਟਾਂ ਦੀ ਕੀਤੀ ਦਰਬੰਦੀ <br/>

ਅਜੀਤ ਡੈਸਕ 19-04-2026
ਮੁੱਲਾਂਪੁਰ ਗਰੀਬਦਾਸ, 18 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ ਵਿਖੇ ਧੜੇਬੰਦੀ ਦੇ ਚਲਦਿਆਂ ਕਈ ਵਸਨੀਕਾਂ ਦੇ ਲਾਲ ਲਕੀਰ ਅੰਦਰਲੇ ਪਲਾਟਾਂ ਦੀ ਦਰਬੰਦੀ ਕਰਨ ਦੀ ਨਾਜਾਇਜ਼ ਕੋਸ਼ਿਸ਼ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੀਮੈਂਟ ਵਾਲੀਆਂ ਟਾਈਲਾਂ ਨਾਲ ਬਣਾਏ ਰਸਤੇ ਵਿਚ ਵਿਰੋਧੀ ਧਿਰਾਂ ਵਲੋਂ ਰੋਕਾਂ ਲਗਾ ਕੇ ਪਲਾਟ ਮਾਲਕਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਸਾਜਿਸ਼ਾਂ ਪਿਛਲੇ ਕਈ ਦਿਨਾਂ ਤੋਂ ਗੁੰਦੀਆਂ ਜਾ ਰਹੀਆਂ ਹਨ | ਇਸ ਸੰਬੰਧੀ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਅੱਜ ਪੀੜਤ ਧਿਰ ਨੇ ਜਦੋਂ ਇਸ ਮਸਲੇ 'ਤੇ ਦਖ਼ਲ ਦਿੰਦਿਆਂ ਵਿਰੋਧ ਜਤਾਇਆ ਤਾਂ ਦੂਜੀ ਧਿਰ ਲੜਾਈ ਝਗੜੇ 'ਤੇ ਉਤਾਰੂ ਹੋ ਗਈ | ਮਸਲਾ ਵਿਗੜਦਾ ਦੇਖ ਤੁਰੰਤ ਉਨ੍ਹਾਂ ਨੇ ਪੁਲਿਸ ਨੂੰ ਘਟਨਾ ਸੰਬੰਧੀ ਤਾਜ਼ਾ ਜਾਣਕਾਰੀ ਦਿੱਤੀ | ਬੀਤੀ ਰਾਤ ਕਰੀਬ 8 ਵਜੇ ਜਦੋਂ ਨਸ਼ੇ ਦੀ ਹਾਲਤ 'ਚ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਕੁਝ ਗੁੰਡਾਗਰਦੀ ਉਤਾਰੂ ਵਿਰੋਧੀ ਧਿਰ ਦੇ ਕੁਝ ਬੰਦਿਆਂ ਨੇ ਵਸਨੀਕਾਂ ਦੇ ਪਲਾਟਾਂ ਦੇ ਪੱਕੇ ਰਾਹ ਦੀ ਦਰਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਉਪਰੰਤ ਪੁਲਿਸ ਦੇ ਦਖ਼ਲ ਨਾਲ ਮਾਮਲਾ ਸ਼ਾਂਤ ਹੋਇਆ | ਅੱਜ ਪੁਲਿਸ ਪ੍ਰਸ਼ਾਸਨ ਤੋਂ ਬੇਪ੍ਰਵਾਹ ਨਸ਼ੇ ਦੀ ਹਾਲਤ 'ਚ ਕੁਝ ਲੋਕਾਂ ਨੇ ਮੁੜ ਗੁੰਡਾਗਰਦੀ ਕਰਦਿਆਂ ਪੰਚਾਇਤ ਵਲੋਂ ਬਣਾਏ ਜੰਝ ਘਰ ਨੂੰ ਜਾਂਦੇ ਰਾਹ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਤੇ ਇਥੇ ਇਸ ਵੇਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਕਿਉਂਕਿ ਇਕ ਪਿੰਡ ਦੇ ਵਸਨੀਕ ਦੇ ਲਾਲ ਲਕੀਰ ਵਿਚਲੇ ਪਲਾਟ 'ਚ ਬੰਨੇਂ ਦੁਧਾਰੂ ਪਸ਼ੂ ਸਵੇਰ ਤੋਂ ਭੁੱਖਣ ਭਾਣੇ ਖੜ੍ਹੇ ਹਨ | ਬੈਨੀਪਾਲ ਅਨੁਸਾਰ ਹੁਕਮਰਾਨ ਧਿਰ ਦੇ ਬੰਦਿਆਂ ਦੀ ਸੀਨਾਜ਼ੋਰੀ ਅੱਗੇ ਪੁਲਿਸ ਵੀ ਬੇਵੱਸ ਨਜ਼ਰ ਆ ਰਹੀ ਹੈ | ਉਨ੍ਹਾਂ ਇਸ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦਿਆਂ ਇਸ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਅÏਰਤਾਂ ਦੀ ਸਿਹਤ ਸੰਬੰਧੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।