ਟਿਊਬਵੈੱਲਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਦਾ ਕਾਰਜ ਸਾਧਕ ਅਫ਼ਸਰ ਵਲੋਂ ਸਖ਼ਤ ਨੋਟਿਸ
ਅਜੀਤ ਡੈਸਕ
29-04-2026
ਆਪ੍ਰੇਟਰਾਂ ਨੇ ਰੱਖੀਆਂ ਮੰਗਾਂ
ਇਸ ਮੀਟਿੰਗ ਦੌਰਾਨ ਆਪ੍ਰੇਟਰਾਂ ਨੇ ਕਾਰਜ ਸਾਧਕ ਅਫ਼ਸਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੁਝ ਟਿਊਬਵੈੱਲ ਨਕਾਰਾ ਹੋਣ ਦੀ ਕਗਾਰ 'ਤੇ ਹਨ, ਜਿਨ੍ਹਾਂ ਦੀ ਥਾਂ 5 ਨਵੇਂ ਟਿਊਬਵੈੱਲ ਲਗਾਉਣ ਦੀ ਤੁਰੰਤ ਲੋੜ ਹੈ | ਇਸ ਤੋਂ ਇਲਾਵਾ ਕਈ ਟਿਊਬਵੈੱਲਾਂ ਦੀ ਰਿਪੇਅਰ ਦੀ ਮੰਗ ਵੀ ਕੀਤੀ ਗਈ, ਜਿਸ 'ਤੇ ਕਾਰਜ ਸਾਧਕ ਅਫ਼ਸਰ ਨੇ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਤਕਨੀਕੀ ਖਾਮੀਆਂ ਜਲਦ ਦੂਰ ਕੀਤੀਆਂ ਜਾਣਗੀਆਂ ਤਾਂ ਜੋ ਗਰਮੀਆਂ ਦੇ ਸੀਜ਼ਨ 'ਚ ਲੋਕਾਂ ਨੂੰ ਪਾਣੀ ਦੀ ਕਿੱਲਤ ਨਾ ਆਵੇ |