17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਝੱਖੜੇ ਤੇ ਮੀਂਹ ਕਾਰਨ ਮੁਹਾਲੀ 'ਚ ਜਨ-ਜੀਵਨ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ <br/>

ਅਜੀਤ ਡੈਸਕ 04-05-2026
ਐੱਸ. ਏ. ਐੱਸ. ਨਗਰ, 3 ਮਈ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਸ਼ਹਿਰ ਵਿਚ ਅੱਜ ਸਵੇਰ ਸਮੇਂ ਝੂਲੇ ਝੱਖੜ ਅਤੇ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ | ਸ਼ਹਿਰ ਵਿਚ ਆਈ ਤੇਜ਼ ਹਨ੍ਹੇਰੀ ਕਾਰਨ ਥਾਂ-ਥਾਂ 'ਤੇ ਦਰੱਖ਼ਤ, ਬਿਜਲੀ ਦੇ ਖੰਭੇ ਤੇ ਵੱਡੀਆਂ ਕੰਪਨੀਆਂ ਦੇ ਹੋਰਡਿੰਗਜ਼ ਟੁੱਟਣ ਕਾਰਨ ਬਿਜਲੀ ਸਪਲਾਈ ਗੁਲ ਰਹੀ, ਜਿਸ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ ਜਦਕਿ ਕਈ ਥਾਈਾ ਦਰੱਖ਼ਤਾਂ ਦੇ ਹੇਠ ਆਉਣ ਕਾਰਨ ਕਾਰਾਂ ਨੁਕਸਾਨੀਆਂ ਗਈਆਂ | ਇਸ ਤੋਂ ਇਲਾਵਾ ਕਈ ਥਾਵਾਂ 'ਤੇ ਦਰੱਖ਼ਤ ਡਿੱਗਣ ਕਾਰਨ ਕੰਧਾਂ ਢਹਿ-ਢੇਰੀ ਹੋ ਗਈਆਂ | ਅੱਜ ਸਵੇਰੇ ਕਰੀਬ 7.30 ਵਜੇ ਆਈ ਤੇਜ ਹਨੇ੍ਹਰੀ ਕਾਰਨ ਚਾਰੇ ਪਾਸੇ ਇਕਦਮ ਹਨੇ੍ਹਰਾ ਛਾ ਗਿਆ ਤੇ ਸੜਕਾਂ 'ਤੇ ਦੌੜ ਰਹੇ ਵਾਹਨਾਂ ਦੇ ਚਾਲਕ ਆਪਣੇ ਵਾਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਖੜ੍ਹੇ ਕਰਦੇ ਨਜ਼ਰ ਆਏ | ਝੱਖੜ ਕਾਰਨ ਸ਼ਹਿਰ ਦੇ ਲਗਭਗ ਸਾਰੇ ਸੈਕਟਰਾਂ ਤੇ ਫੇਜ਼ਾਂ ਵਿਚ ਵੱਡੀ ਗਿਣਤੀ ਵਿਚ ਦਰੱਖ਼ਤ ਦੇ ਵੱਡੇ ਟਾਹਣੇ ਟੁੱਟ ਕੇ ਹੇਠ ਡਿੱਗ ਗਏ ਜਦਕਿ ਕਈ ਥਾਈਾ ਦਰੱਖ਼ਤ ਜੜ੍ਹਾਂ ਤੋਂ ਹੀ ਪੁੱਟ ਦਿੱਤੇ ਗਏ ਜਿਸ ਕਾਰਨ ਸੜਕਾਂ ਬਲਾਕ ਹੋ ਗਈਆਂ ਅਤੇ ਆਵਾਜਾਈ ਠੱਪ ਹੋ ਗਈ | ਝੱਖੜ ਨੇ ਵੱਖ-ਵੱਖ ਸੈਕਟਰਾਂ ਤੇ ਫੇਜ਼ਾਂ ਵਿਚ ਬਿਜਲੀ ਦੇ ਖੰਭੇ ਵੀ ਤੋੜ ਦਿੱਤੇ | ਬਿਜਲੀ ਜਾਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਝੱਖੜ ਨੇ ਸ਼ਹਿਰ ਦੇ ਫੇਜ਼-7 ਮੰਦਰ ਦੇ ਨਾਲ ਖੜ੍ਹੇ ਇਕ ਪੁਰਾਣੇ ਬੋਹੜ ਦੇ ਦਰੱਖ਼ਤ ਨੂੰ ਜੜ੍ਹ ਤੋ ਪੁੱਟ ਕੇ ਹੇਠ ਸੁੱਟ ਦਿੱਤਾ ਜਿਸ ਕਾਰਨ ਮੀਂਹ ਤੋਂ ਬਚਣ ਲਈ ਇਸ ਦਰੱਖ਼ਤ ਦੀ ਓਟ ਲੈ ਕੇ ਖੜਿ੍ਹਆ ਇਕ ਰਾਹਗੀਰ ਵੀ ਉਸ ਦੀਆਂ ਟਾਹਣੀਆਂ ਵਿਚ ਫਸ ਗਿਆ ਜਿਸ ਨੂੰ ਬਾਅਦ ਵਿਚ ਸਥਾਨਕ ਲੋਕਾਂ ਵਲੋਂ ਬਾਹਰ ਕੱਢਿਆ ਗਿਆ | ਇਸ ਤੋਂ ਇਲਾਵਾ ਇਸ ਦਰੱਖ਼ਤ ਦੇ ਕਾਰ 'ਤੇ ਡਿੱਗਣ ਕਾਰਨ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸੇ ਤਰ੍ਹਾਂ ਸਥਾਨਕ ਸੈਕਟਰ-70 ਵਿਚ ਝੱਖੜ ਕਾਰਨ ਮੁੰਡੀ ਕੰਪਲੈਕਸ ਅਤੇ ਐਸ. ਸੀ. ਐਲ. ਸੁਸਾਇਟੀ ਦੀ ਸਾਂਝੀ ਕੰਧ ਨਾਲ ਲੱਗੇ ਵੱਡੇ ਦਰੱਖ਼ਤ ਟੁੱਟ ਕੇ ਡਿੱਗ ਗਏ ਜਿਸ ਕਾਰਨ ਕੰਧ ਦੇ ਨਾਲ ਖੜ੍ਹੀਆਂ ਕਈ ਕਾਰਾਂ ਇਸ ਦੀ ਲਪੇਟ ਵਿਚ ਆ ਗਈਆਂ | ਇਸੇ ਤਰ੍ਹਾਂ ਮੁਹਾਲੀ ਦੇ ਫੇਜ਼-10, ਫੇਜ਼-6 ਤੇ ਫੇਜ਼-3ਬੀ2 ਵਿਖੇ ਵੀ ਵੱਡੇ ਟਾਹਣਿਆਂ ਦੇ ਬਿਜਲੀ ਦੇ ਖੰਭਿਆਂ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਤੇ ਆਵਾਜਾਈ ਪ੍ਰਭਾਵਿਤ ਰਹੀ | ਇਸ ਤੋਂ ਇਲਾਵਾ ਸਥਾਨਕ ਸੈਕਟਰ-76 ਦੀ ਐਡਵੋਕੇਟ ਸੁਸਾਇਟੀ ਵਿਚ ਮੁੱਖ ਸੜਕ 'ਤੇ ਦਰੱਖ਼ਤ ਟੁੱਟ ਕੇ ਡਿੱਗਣ ਕਾਰਨ ਸੁਸਾਇਟੀ 'ਚ ਖੜ੍ਹੀ ਕਾਰਨ ਨੁਕਸਾਨੀ ਗਈ | ਹਵਾਵਾਂ ਦੀ ਰਫ਼ਤਾਰ ਘਟਣ ਅਤੇ ਮੀਹ ਬੰਦ ਹੋਣ ਤੋਂ ਬਾਅਦ ਗਮਾਡਾ ਦੇ ਐਸ.ਈ. ਮਨਦੀਪ ਸਿੰਘ ਵਲੋਂ ਗਮਾਡਾ ਦੀਆਂ ਟੀਮਾਂ ਤੇ ਨਗਰ ਨਿਗਮ ਅਧਿਕਾਰੀਆਂ ਦੀ ਟੀਮਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਡਿੱਗੇ ਹੋਏ ਦਰੱਖ਼ਤਾਂ ਨੂੰ ਹਟਾਉਣਾ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਟੀਮ ਨੇ ਦਰੱਖ਼ਤ ਕੱਟ ਕੇ ਟਰੈਕਟਰ-ਟਰਾਲੀਆਂ 'ਚ ਲੋਲ ਕਰਕੇ ਆਵਾਜਾਈ ਸੁਚਾਰੂ ਕਰਵਾਈ | ਇਸੇ ਤਰ੍ਹਾਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਬਿਜਲੀ ਦੇ ਨਵੇਂ ਖੰਭੇ ਲਗਾ ਕੇ ਤੇ ਤਾਰਾਂ ਦੀ ਮੁਰੰਮਤ ਕਰਕੇ ਬਿਜਲੀ ਸਪਲਾਈ ਨੂੰ ਸੁਚਾਰੂ ਕਰਨ ਦਾ ਯਤਨ ਕੀਤਾ ਗਿਆ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ |
ਐਮ.ਡੀ. ਕਾਲੋਨੀ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦੇ ਉਪਕਰਨ ਨੁਕਸਾਨੇ
ਕੁਰਾਲੀ, (ਹਰਪ੍ਰੀਤ ਸਿੰਘ)- ਸ਼ਹਿਰ ਦੇ ਚੰਡੀਗੜ੍ਹ ਮਾਰਗ 'ਤੇ ਸਥਿਤ ਐਮ. ਡੀ. ਕਲੋਨੀ ਦੇ ਦੋ ਘਰਾਂ ਉੱਤੇ ਅਸਮਾਨੀ ਬਿਜਲੀ ਡਿੱਗ ਗਈ ਜਿਸ ਕਾਰਨ ਘਰਾਂ 'ਚ ਲੱਗੇ ਟੀ. ਵੀ., ਇਨਵੇਰਟਰ ਤੇ ਏ. ਸੀ. ਸਮੇਤ ਹੋਰ ਬਿਜਲੀ ਦੇ ਉਪਕਰਨ ਨੁਕਸਾਨੇ ਗਏ | ਅਸਮਾਨੀ ਬਿਜਲੀ ਡਿੱਗਣ ਦਾ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਉਸ ਦੀ ਆਵਾਜ਼ ਸ਼ਹਿਰ ਤੋਂ ਬਾਹਰ ਤੱਕ ਸੁਣਾਈ ਦਿੱਤੀ | ਇਸੇ ਦੌਰਾਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਦੀਆਂ ਕਈ ਤਾਰਾਂ 'ਚੋਂ ਅੱਗ ਨਿਕਲਣ ਕਾਰਨ ਪਰਿਵਾਰ ਦੇ ਜੀਅ ਘਬਰਾ ਗਏ ਤੇ ਘਰ ਤੋਂ ਬਾਹਰ ਦੌੜ ਗਏ | ਪਰਿਵਾਰਕ ਮੈਂਬਰਾਂ ਅਨੁਸਾਰ ਬਿਜਲੀ ਡਿੱਗਣ ਕਾਰਨ ਘਰ ਵਿਚਲੇ ਕਰੀਬ 1 ਲੱਖ ਰੁ. ਦੇ ਬਿਜਲੀ ਉਪਕਰਨ ਨੁਕਸਾਨੇ ਗਏ | ਇਸੇ ਤਰ੍ਹਾਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦਾ ਟੀ.ਵੀ. ਨੁਕਸਾਨਿਆ ਗਿਆ | ਉਧਰ ਸਾਬਕਾ ਕੌਂਸਲਰ ਬਹਾਦਰ ਸਿੰਘ ਓ.ਕੇ. ਨੇ ਸਰਕਾਰ ਤੋਂ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਦੇ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਗਲੀਆਂ 'ਚ ਆਇਆ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਦੀਪੇਂਦਰ ਹੁੱਡਾ ਵਲੋਂ ਪੰਚਕੂਲਾ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।