17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡੇਰਾਬੱਸੀ ਦੀਆਂ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਪਾਈਆਂ ਕਣਕ ਦੀਆਂ ਬੋਰੀਆਂ ਮੀਂਹ 'ਚ ਭਿੱਜੀਆਂ

ਧਨੌਨੀ ਦੀ ਮੰਡੀ 'ਚ ਸ਼ੈੱਡ ਛੋਟਾ ਹੋਣ ਕਾਰਨ ਮੀਂਹ 'ਚ ਭਿੱਜਦੀਆਂ ਕਣਕ ਦੀਆਂ ਭਰੀਆਂ ਬੋਰੀਆਂ | (ਸੱਜੇ) ਅਮਲਾਲਾ ਦੀ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਮੀਂਹ 'ਚ ਭਿੱਜਦੀਆਂ ਕਣਕ ਦੀਆਂ ਭਰੀਆਂ ਬੋਰੀਆਂ | ਤਸਵੀਰਾਂ : ਗੁਰਮੀਤ ਸਿੰਘ <br/> 04-05-2026
ਡੇਰਾਬੱਸੀ, 3 ਮਈ (ਗੁਰਮੀਤ ਸਿੰਘ)- ਅੱਜ ਸਵੇਰ ਸਮੇਂ ਪਏ ਮੀਂਹ ਨੇ ਡੇਰਾਬੱਸੀ ਦੀਆਂ ਧਨੌਨੀ ਅਤੇ ਅਮਲਾਲਾ ਮੰਡੀਆਂ 'ਚ ਕੀਤੇ ਗਏ ਖ਼ਰੀਦ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਸ਼ੈੱਡ ਤੋਂ ਬਗ਼ੈਰ ਅਮਲਾਲਾ ਦੀ ਮੰਡੀ 'ਚ ਤਿ੍ਪਾਲਾਂ ਦੀ ਘਾਟ ਕਰਕੇ ਫ਼ਸਲ ਦੀਆਂ ਭਰੀਆਂ ਬੋਰੀਆਂ ਮੀਂਹ 'ਚ ਭਿੱਜਦੀਆਂ ਰਹੀਆਂ | ਇਸੇ ਤਰ੍ਹਾਂ ਧਨੌਨੀ ਦੀ ਮੰਡੀ 'ਚ ਪਾਇਆ ਗਿਆ ਛੋਟਾ ਸ਼ੈੱਡ ਵੀ ਫ਼ਸਲ ਰੱਖਣ ਲਈ ਨਾਕਾਫੀ ਸਾਬਿਤ ਹੋਇਆ | ਇਥੇ ਵੀ ਫ਼ਸਲ ਦੀਆਂ ਭਰੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਮੀਂਹ 'ਚ ਭਿੱਜਦੀਆਂ ਨਜ਼ਰ ਆਈਆਂ | ਇਸ ਮੰਡੀ 'ਚ ਕਈ ਥਾਵਾਂ 'ਤੇ ਬੋਰੀਆਂ 'ਤੇ ਤਿ੍ਪਾਲਾਂ ਵੀ ਨਹੀਂ ਪਾਈਆਂ ਹੋਈਆਂ ਸਨ | ਅਮਲਾਲਾ ਮੰਡੀ 'ਚ ਕਈ ਥਾਵਾਂ 'ਤੇ ਫ਼ਸਲ ਦੀਆਂ ਭਰੀਆਂ ਬੋਰੀਆਂ ਗ੍ਰੇਡਾਂ ਦੀ ਅਣਹੋਂਦ ਕਾਰਨ ਜ਼ਮੀਨ 'ਤੇ ਹੀ ਰੱਖੀਆਂ ਹੋਈਆਂ ਸਨ, ਜੋ ਕਿ ਮੀਂਹ ਦੇ ਪਾਣੀ 'ਚ ਗਿੱਲੀਆਂ ਹੋ ਗਈਆਂ | ਖੇਤਰ ਦੇ ਲੋਕਾਂ ਨੇ ਕਿਹਾ ਕਿ ਇੰਨੇ ਦਹਾਕਿਆਂ ਮਗਰੋਂ ਵੀ ਡੇਰਾਬੱਸੀ ਦੀਆਂ ਤਿੰਨੋਂ ਅਨਾਜ ਮੰਡੀਆਂ ਸਹੂਲਤਾਂ ਨੂੰ ਤਰਸ ਰਹੀਆਂ ਹਨ | ਤਿੰਨੋਂ ਮੰਡੀਆ 'ਚ ਪੱਕੇ ਫੜ੍ਹਾਂ ਦੀ ਘਾਟ ਹੈ | ਅਮਲਾਲਾ ਤੇ ਸਮਗੌਲੀ ਮੰਡੀ 'ਚ ਚਾਰਦੀਵਾਰੀ ਤੱਕ ਦੀ ਸਹੂਲਤ ਵੀ ਨਹੀਂ | ਧਨੌਨੀ ਅਤੇ ਸਮਗੌਲੀ ਮੰਡੀ 'ਚ ਪਿਛਲੇ ਸਮੇਂ ਸ਼ੈੱਡ ਪਾਏ ਗਏ ਸਨ ਪਰ ਇਹ ਸ਼ੈੱਡ ਇੰਨੇ ਛੋਟੇ ਹਨ ਕਿ ਇਨ੍ਹਾਂ 'ਚ ਸਾਰੀ ਫ਼ਸਲ ਨਹੀਂ ਰੱਖੀ ਜਾ ਸਕਦੀ | ਕਿਸਾਨਾਂ ਨੇ ਕਿਹਾ ਕਿ ਕਣਕ ਦੀ ਫ਼ਸਲ ਕਟਾਈ ਉਪਰੰਤ ਮੰਡੀਆਂ 'ਚ ਪਹੁੰਚ ਚੁੱਕੀ ਹੈ ਤੇ ਜਿਵੇਂ ਅੱਜ ਅਚਾਨਕ ਮੌਸਮ ਖ਼ਰਾਬ ਹੋਇਆ ਤਾਂ ਕਿਸਾਨਾਂ ਨੂੰ ਭਾਰ ਨੁਕਸਾਨ ਦਾ ਡਰ ਸਤਾਉਣ ਲੱਗ ਪਿਆ | ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਪਾਸੇ ਪ੍ਰਸ਼ਾਸਨ ਮੰਡੀਆਂ 'ਚ ਸਾਰੀਆਂ ਸਹੂਲਤਾਂ ਹੋਣ ਦੇ ਦਾਅਵੇ ਕਰਦਾ ਨਹੀਂ ਥੱਕਦਾ, ਜਦਕਿ ਜ਼ਮੀਨੀ ਹਕੀਕਤ ਇਸ ਦੇ ਬਿਲਕੱੁਲ ਉਲਟ ਹੈ |
ਪਿਛਲੀ ਖ਼ਬਰ 15 ਸਾਲਾ ਨਾਬਾਲਗ ਲੜਕੀ ਭੇਦਭਰੇ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਨਿਕਾਸੀ ਨਾਲਿਆਂ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਗਲੀਆਂ 'ਚ ਆਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।