16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੇਂਟ ਜੇਵੀਅਰਜ਼ ਸਕੂਲ ਨੇ ਲੜਕੇ ਤੇ ਲੜਕੀਆਂ ਵਰਗ ਦੇ ਮੁਕਾਬਲੇ ਜਿੱਤੇ <br/>

ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਸੰਦੀਪ ਕੁਮਾਰ ਮਾਹਨਾ) - ਮੇਜ਼ਬਾਨ ਸਕੂਲ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਨੇ ਅੱਜ ਸੈਕਟਰ 44 ਚੰਡੀਗੜ੍ਹ ਦੇ ਸਕੂਲ ਕੰਪਲੈਕਸ ਵਿਚ ਕਰਵਾਏ '6ਵੇਂ ਐਮਿਲੀ ਮੈਮੋਰੀਅਲ ਬੈਡਮਿੰਟਨ ਟੂਰਨਾਮੈਂਟ' ਦੇ ਦੋਵਾਂ ਵਰਗਾਂ ਵਿਚ ਜਿੱਤ ਪ੍ਰਾਪਤ ਕੀਤੀ | ਟੂਰਨਾਮੈਂਟ ਵਿਚ ਟਰਾਈਸਿਟੀ ਖੇਤਰ ਦੇ ਮੋਹਰੀ ਸਕੂਲਾਂ ਵਿਚ ਉਤਸ਼ਾਹਜਨਕ ਹਿੱਸੇਦਾਰੀ ਤੇ ਬਹੁਤ ਹੀ ਮੁਕਾਬਲੇ ਵਾਲੇ ਮੈਚ ਦੇਖਣ ਨੂੰ ਮਿਲੇ | ਲੜਕੀਆਂ ਅੰਡਰ-14 ਵਰਗ ਵਿਚ, ਸੇਂਟ ਜ਼ੇਵੀਅਰਜ਼ ਸਕੂਲ ਨੇ ਫਾਈਨਲ ਵਿੱਚ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ-41 ਨੂੰ ਸਿੱਧੇ ਗੇਮਾਂ ਵਿਚ 21-15, 21-9 ਦੇ ਸਕੋਰ ਨਾਲ ਹਰਾ ਕੇ ਖ਼ਿਤਾਬ ਜਿੱਤਿਆ | ਇਸ ਤੋਂ ਪਹਿਲਾਂ ਤੀਜੇ ਸਥਾਨ ਦੇ ਮੈਚ ਵਿਚ ਚਿਤਕਾਰਾ ਇੰਟਰਨੈਸ਼ਨਲ ਸਕੂਲ ਨੇ ਕਾਰਮੇਲ ਕਾਨਵੈਂਟ ਸਕੂਲ 'ਤੇ 21-8, 21-9 ਨਾਲ ਜਿੱਤ ਦਰਜ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕਿਆਂ ਦੇ ਅੰਡਰ-17 ਵਰਗ ਵਿਚ, ਮੇਜ਼ਬਾਨ ਟੀਮ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਨੇ ਇਕ ਰੋਮਾਂਚਕ ਫਾਈਨਲ ਵਿਚ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ-41 ਨੂੰ 2-1 ਨਾਲ ਹਰਾ ਕੇ ਚੈਂਪੀਅਨਸ਼ਿਪ ਟਰਾਫੀ ਜਿੱਤੀ | ਸ਼ੁਰੂਆਤੀ ਗੇਮ 10-21 ਨਾਲ ਹਾਰਨ ਤੋਂ ਬਾਅਦ, ਸੇਂਟ ਜ਼ੇਵੀਅਰਜ਼ ਨੇ ਅਗਲੇ ਦੋ ਗੇਮਾਂ 21-18 ਤੇ 21-19 ਨਾਲ ਜਿੱਤ ਕੇ ਜ਼ੋਰਦਾਰ ਵਾਪਸੀ ਕੀਤੀ | ਮੁੰਡਿਆਂ ਦੇ ਵਰਗ ਵਿਚ ਤੀਜੇ ਸਥਾਨ ਦਾ ਸਨਮਾਨ ਸ਼ੈਮਰੌਕ ਸਕੂਲ ਨੂੰ ਗਿਆ ਜਿਸਨੇ ਸੇਂਟ ਜ਼ੇਵੀਅਰਜ਼ ਹਾਈ ਸਕੂਲ ਪੰਚਕੂਲਾ ਨੂੰ 21-13, 21-15 ਨਾਲ ਹਰਾਇਆ | ਚੇਅਰਮੈਨ ਆਈ. ਵਿਲੀਅਮ ਨੇ ਜੇਤੂਆਂ ਨੂੰ ਇਨਾਮ ਵੰਡੇ ਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਲਈ ਵਧਾਈ ਦਿੱਤੀ | ਵਧੀਕ ਪਿ੍ੰਸੀਪਲ ਚੰਦਨ ਐਸ. ਪਟਵਾਲ ਨੇ ਮੈਗਾ ਖੇਡ ਸਮਾਗਮ ਨੂੰ ਸਫਲਤਾਪੂਰਵਕ ਕਰਨ ਲਈ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਮੁੱਖ ਸਕੱਤਰ ਵਲੋਂ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਦੀ ਕਿਤਾਬ 'ਵੀਟ ਫੀਲਡਜ਼ ਆਫ਼ ਪੰਜਾਬ' ਦੀ ਸ਼ਲਾਘਾ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਹੋਸਟਲਾਂ ਦੀ ਮੈੱਸਾਂ ਤੇ ਕੰਟੀਨਾਂ 'ਚ ਸਫ਼ਾਈ ਰੱਖਣ ਸੰਬੰਧੀ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।