ਪੰਚਕੂਲਾ ਨਗਰ ਨਿਗਮ ਚੋਣਾਂ 2026 : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 53 ਫ਼ੀਸਦੀ ਵੋਟਾਂ ਪਈਆਂ <br/>
ਅਜੀਤ ਡੈਸਕ
11-05-2026
ਸੈਕਟਰ-17 ਪੰਚਕੂਲਾ ਦੇ ਪੋਲਿੰਗ ਬੂਥ ਨੇੜੇ ਪੁਲਿਸ ਅਤੇ ਲੋਕਾਂ ਵਿਚਾਲੇ ਤਕਰਾਰ
ਪੰਚਕੂਲਾ ਨਗਰ ਨਿਗਮ ਚੋਣਾਂ ਦੌਰਾਨ ਸਥਾਨਕ ਸੈਕਟਰ-17 ਸਥਿਤ ਪੋਲਿੰਗ ਬੂਥ ਨੇੜੇ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ, ਜਦੋਂ ਪੁਲਿਸ ਅਤੇ ਕੁਝ ਲੋਕਾਂ ਵਿਚਾਲੇ ਤਿੱਖੀ ਬਹਿਸ ਹੋ ਗਈ | ਜਾਣਕਾਰੀ ਅਨੁਸਾਰ ਇਕ ਇੰਸਪੈਕਟਰ ਦੀ ਗੱਡੀ ਨੂੰ ਪੁਲਿਸ ਵਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਮੌਕੇ 'ਤੇ ਕਾਫ਼ੀ ਬਹਿਸਬਾਜ਼ੀ ਸ਼ੁਰੂ ਹੋ ਗਈ | ਘਟਨਾ ਦੌਰਾਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ | ਹਾਲਾਂਕਿ ਬਾਅਦ ਵਿਚ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ |