14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਵਾਇਤੀ ਸਿਆਸਤ ਦਾ ਸਮਾਂ ਨਹੀਂ, ਨੌਜਵਾਨੀ ਹੁਣ ਮੁੱਦਿਆਂ ਪ੍ਰਤੀ ਬਦਲਾਅ ਦੇ ਹੱਕ 'ਚ : ਜੌਲਾ <br/>

ਅਜੀਤ ਡੈਸਕ 12-05-2026
ਮੁੱਲਾਂਪੁਰ ਗਰੀਬਦਾਸ, 11 ਮਈ (ਦਿਲਬਰ ਸਿੰਘ ਖੈਰਪੁਰ)-ਪੂਰੇ ਭਾਰਤ ਖ਼ਾਸ ਕਰਕੇ ਪੰਜਾਬ 'ਚ ਹੁਣ ਰਵਾਇਤੀ ਸਿਆਸਤ ਦਾ ਸਮਾਂ ਬਦਲ ਰਿਹਾ ਹੈ, ਕਿਉਂਕਿ ਨਵਾਂ ਵਰਗ ਪੁਰਾਣੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਨੂੰ ਪਸੰਦ ਨਹੀਂ ਕਰਦਾ ਅਤੇ ਹੁਣ ਉਹ ਸਿਰਫ਼ ਮੁੱਦਿਆਂ ਨੂੰ ਮੁੱਖ ਮੰਨਕੇ ਬਦਲਾਅ ਲਿਆਉਣ ਲਈ ਚੱਲ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਮਾਜਰੀ ਬਲਾਕ ਵਿਖੇ ਇਲਾਕੇ ਦੇ ਮੁਹਤਬਰਾਂ ਨਾਲ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ਪੰਜਾਬ ਦੀ ਹਰ ਪਾਰਟੀ ਨਾਲ ਸਬੰਧਿਤ ਰਵਾਇਤੀ ਲੀਡਰਸ਼ਿਪ ਹੁਣ ਤੱਕ ਚੰਡੀਗੜ੍ਹ ਪੰਜਾਬ ਦਾ, ਪਾਣੀਆਂ ਦਾ ਹੱਕ, ਪੰਜਾਬੀ ਬੋਲਦੇ ਇਲਾਕੇ ਆਦਿ ਮੁੱਦਿਆਂ 'ਤੇ ਬਿਆਨਬਾਜ਼ੀ ਕਰਕੇ ਸਿਆਸਤ ਕਰਦੀ ਰਹੀ ਹੈ, ਪਰ ਕਿਸੇ ਵੀ ਮਸਲੇ 'ਚ ਕੇਂਦਰ ਨਾਲ ਸਿੱਧੀ ਟੱਕਰ ਲੈ ਕੇ ਇਕ ਵੀ ਮਸਲਾ ਹੱਲ ਨਹੀਂ ਕਰਵਾਇਆ ਗਿਆ, ਪਰ ਹੁਣ ਸ਼ੋਸਲ ਮੀਡੀਆਂ ਰਾਹੀਂ ਹੱਕਾਂ ਪ੍ਰਤੀ ਗਿਆਨਵਾਨ ਹੋਈ ਨੌਜਵਾਨੀ ਪੁਰਾਣੀ ਸਿਆਸਤ ਤੋਂ ਅੱਕ ਕੇ ਖੁਦ ਨਵਾਂ ਕਰਨ ਦੀ ਇਛੁੱਕ ਹੈ, ਜਿਸਦੀ ਮਿਸਾਲ ਤਾਮਿਲਨਾਡੂ 'ਚ ਹੋਈ ਚੋਣ ਤੇ ਪੰਜਾਬ 'ਚ ਭਾਈ ਅਮਿ੍ੰਤਪਾਲ ਸਿੰਘ ਦੇ ਹੱਕ 'ਚ ਆਇਆ ਉਭਾਰ ਹੈ |
ਇਸ ਲਈ ਹੁਣ ਧਰਮ ਤੇ ਹੋਰ ਮੁੱਦਿਆਂ 'ਤੇ ਸਿਰਫ਼ ਬਿਆਨਾਂ ਅਤੇ ਧਰਨਿਆਂ 'ਤੇ ਕੇਂਦਰਿਤ ਲੀਡਰਸ਼ਿਪ ਨੂੰ ਮੁੱਦਿਆਂ ਪ੍ਰਤੀ ਆਪਣੇ ਫ਼ਰਜ਼ ਦੀ ਮੌਜੂਦਾਂ ਦਸ਼ਾ ਤੇ ਦਿਸ਼ਾ ਸਮਝਣੀ ਪਵੇਗੀ, ਨਹੀਂ ਤਾਂ ਨੌਜਵਾਨੀ ਉਨ੍ਹਾਂ ਨੰਰ ਲਾਂਭੇ ਕਰਕੇ ਸਿਆਸੀ ਖੇਤਰ 'ਚ ਖੁਦ ਨਵਾਂ ਇਨਕਲਾਬ ਸਿਰਜ ਦੇਵੇਗੀ | ਇਸ ਮੌਕੇ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਮਨਦੀਪ ਸਿੰਘ ਖਿਜ਼ਰਾਬਾਦ, ਭਗਤ ਸਿੰਘ, ਸਰਬਜੀਤ ਸਿੰਘ ਸੰਗਤਪੁਰਾ, ਰਜਿੰਦਰ ਸਿੰਘ ਮਾਜਰਾ ਤੇ ਅਵਤਾਰ ਸਿੰਘ ਫ਼ੌਜੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 4161 ਮਾਸਟਰ ਕਾਡਰ ਭਰਤੀ ਦੀਆਂ ਸੂਚੀਆਂ ਰੀ-ਕਾਸਟ ਕਰਨ ਕਰਕੇ ਪ੍ਰਭਾਵਿਤ ਹੋ ਰਹੇ ਅਧਿਆਪਕਾਂ ਵਲੋਂ ਧਰਨਾ ਅਗਲੀ ਖ਼ਬਰ ਵਿਸ਼ਵ 'ਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਲੋਂ ਸਕੂਲ 'ਚ ਕਾਊਾਸਲਿੰਗ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।