14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਾਂਗਰਸ ਮਨਿਊਰਟੀ ਡਿਪਾਰਟਮੈਂਟ ਨੇ ਕੀਤੀਆਂ ਨਿਯੁਕਤੀਆਂ <br/>

ਅਜੀਤ ਡੈਸਕ 12-05-2026
ਖਰੜ, 11 ਮਈ (ਜੰਡਪੁਰੀ)- ਕਾਂਗਰਸ ਮਨਿਊਰਟੀ ਡਿਪਾਰਟਮੈਂਟ ਦੇ ਜ਼ਿਲ੍ਹਾ ਪ੍ਰਧਾਨ ਮਨਵਰ ਇਕਵਾਲ ਚੰਨੀ ਦੀ ਅਗਵਾਈ ਹੇਠ ਅੱਜ ਹੋਈ ਇਕ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਦੇ ਵਿਅਕਤੀਆਂ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ ਹੈ | ਚੰਨੀ ਇਕਬਾਲ ਨੇ ਦੱਸਿਆ ਕਿ ਅੱਜ ਪਾਰਟੀ 'ਚ ਕੀਤੇ ਗਏ ਵਿਅਕਤੀਆਂ 'ਚੋਂ ਨਾਜਰ ਖਾਨ ਪਿੰਡ ਪੰਨੂਆ, ਸੁਖਜੀਤ ਅਕਤਾਰ ਪਿੰਡ ਨਵਾਂ ਸ਼ਹਿਰ ਬਡਾਲਾ. ਸੁਖਵਿੰਦਰ ਸਿੰਘ ਭੱਟੀ ਬਡਾਲੀ, ਇਕਬਾਲ ਮੁਹੰਮਦ ਪਿੰਡ ਰਾਏਪੁਰ ਨੂੰ ਜ਼ਿਲ੍ਹਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਸਲਿਮ ਸਮਾਜ ਵਲੋਂ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰਾ ਯੋਗਦਾਨ ਪਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਜਨਰਲ ਸਕੱਤਰ ਮੁਹੰਮਦ ਇਕਬਾਲ, ਕਮਲ ਖਾਨ ਉਪ ਚੇਅਰਮੈਨ ਜ਼ਿਲ੍ਹਾ ਮੁਹਾਲੀ, ਇਮਰਾਨ ਖਾਨ, ਇੰਤਜ਼ਾਰ ਅਲੀ, ਸਾਬਰ ਖਾਨ ਤੇ ਚਿਰਾਗਦੀਨ ਚਨਾਲੋਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸ ਕੌਂਸਲਰ ਸੁਸ਼ੀਲ ਸ਼ਰਮਾ ਤੇ ਸਮਾਜ ਸੇਵੀ ਸਰਵਣ ਸਿੰਗਲਾ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਡੈਂਟਲ ਤੇ ਹੈਲਥ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।