14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗਿਲਕੋ ਵੈਲੀ ਦੇ ਵਸਨੀਕਾਂ ਨੇ ਸਮੱਸਿਆਵਾਂ ਦੇ ਹੱਲ ਲਈ ਧਰਨਾ ਲਗਾਇਆ

ਅਜੀਤ ਡੈਸਕ 12-05-2026
ਖਰੜ, 11 ਮਈ (ਗੁਰਮੁੱਖ ਸਿੰਘ ਮਾਨ)- ਅਖਿਲ ਭਾਰਤੀ ਗ੍ਰਾਹਕ ਪੰਚਾਇਤ ਨਾਲ ਜੁੜੇ ਗਿਲਕੋ ਵੈਲੀ ਸੈਕਟਰ-115 ਖਰੜ ਦੇ ਵਸਨੀਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਲੋਨਾਈਜ਼ਰ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਧਰਨਾਕਾਰੀਆਂ ਨੇ ਦੱਸਿਆ ਕਿ ਗਿਲਕੋ ਵੈਲੀ 'ਚ ਰਹਿ ਰਹੇ ਲੋਕ ਕਾਫ਼ੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਤੇ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਨ੍ਹਾਂ ਮਸਲਿਆਂ ਨੂੰ ਲੈ ਕੇ ਪਹਿਲਾਂ ਵੀ ਸੰਬੰਧਿਤ ਕਲੋਨਾਈਜ਼ਰਾਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ | ਖੇਤਰ 'ਚ ਐਸ. ਟੀ. ਪੀ. ਤੋਂ ਆ ਰਹੀ ਬਦਬੂ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣੀ ਹੋਈ ਹੈ | ਇਸ ਤੋਂ ਇਲਾਵਾ ਕਾਲੋਨੀ ਵਿਚ 12 ਪਾਰਕਾਂ ਦੇ ਵਿਕਾਸ ਤੇ ਹੈਂਡਓਵਰ ਕੀਤੇ ਜਾਣ, ਸੜਕਾਂ ਦੀ ਮੁਰੰਮਤ, ਪਾਵਰਕਾਮ ਦੀਆਂ ਹਾਈਟੈਂਸ਼ਨ ਤਾਰਾਂ ਵਾਲੇ ਖੰਭਿਆਂ ਦੀ ਸ਼ਿਫਟਿੰਗ, ਵਾਧੂ ਟਰਾਂਸਫਾਰਮਰ ਲਗਾਉਣੇ, ਸੀਵਰੇਜ ਕੁਨੈਕਸ਼ਨ ਦੇਣੇ ਤੇ ਲੇਆਊਟ ਪਲਾਨ ਵਰਗੇ ਮਸਲੇ ਵੀ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ | ਇਸ ਮੌਕੇ ਗੁਰਜੀਤ ਸਿੰਘ ਪ੍ਰਧਾਨ, ਸਾਹਿਲ ਦੁਬੇ ਸਕੱਤਰ, ਪ੍ਰੀਤਮ ਸਿੰਘ ਵਾਈਸ ਪ੍ਰਧਾਨ, ਐਡਵੋਕੇਟ ਸ਼ਮਸ਼ੇਰ ਸਿੰਘ, ਐਡਵੋਕੇਟ ਦੀਪਕ ਵਰਮਾ, ਹਰਜੀਤ ਕੌਰ, ਰੁਚਿਤਾ ਸ਼ਰਮਾ, ਰਾਮ ਕੁਮਾਰ, ਜਸਵਿੰਦਰ ਸਿੰਘ, ਜਸਪਾਲ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਅਨੂਪ ਸਿੰਘ, ਬਲਵਿੰਦਰ ਸਿੰਘ ਸਮੇਤ ਹੋਰ ਕਈ ਵਸਨੀਕ ਤੇ ਅਖਿਲ ਭਾਰਤੀ ਗ੍ਰਾਹਕ ਪੰਚਾਇਤ ਦੇ ਕਾਨੂੰਨੀ ਮਾਮਲਿਆਂ ਦੇ ਸੂਬਾ ਪ੍ਰਮੁੱਖ ਇੰਜ. ਬਿ੍ਜ ਮੋਹਨ ਹਾਜ਼ਰ ਸਨ | ਇਸੇ ਦੌਰਾਨ ਕਲੋਨਾਈਜ਼ਰ ਨੇ ਗਿਲਕੋ ਵੈੱਲਫ਼ੇਅਰ ਐਂਡ ਕਲਚਰਲ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਫ਼ੋਨ 'ਤੇ ਸੰਪਰਕ ਕਰ ਕੇ ਜਲਦ ਮੀਟਿੰਗ ਬੁਲਾਉਣ ਤੇ ਸਮੱਸਿਆਵਾਂ ਨੂੰ ਦੂਰ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਸ਼ਰਤਾਂ ਦੇ ਆਧਾਰ 'ਤੇ ਧਰਨਾ ਚੁਕ ਲਿਆ |
ਪਿਛਲੀ ਖ਼ਬਰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਨੇ ਲੰਬਿਤ ਸ਼ਿਕਾਇਤਾਂ ਸੰਬੰਧੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਸੱਦੀ <br/> ਅਗਲੀ ਖ਼ਬਰ ਨਸ਼ਾ ਮੁਕਤੀ ਕੇਂਦਰ 'ਚ ਪੁਲਿਸ ਦੀ ਅਚਨਚੇਤ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।