15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਐਚ.ਪੀ. ਨੇ ਭਾਰਤ ਵਿਚ 20 ਤੋਂ ਵੱਧ ਨਵੇਂ ਉਤਪਾਦ ਤੇ ਸੋਲੂਸ਼ਨ ਪੇਸ਼ ਕੀਤੇ <br/>

ਅਜੀਤ ਡੈਸਕ 12-05-2026
ਚੰਡੀਗੜ•, 11 ਮਈ (ਅ.ਬ.) - ਐਚ.ਪੀ. ਇੰਡੀਆ ਨੇ ਭਾਰਤ ਵਿਚ ਟੈਕਨਾਲੋਜੀ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਪਰਸਨਲ ਸਿਸਟਮ, ਪਿ੍ੰਟ ਤੇ ਵਰਕ ਫੋਰਸ ਸੋਲੂਸ਼ਨ ਨਾਲ ਜੁੜੇ 20 ਤੋਂ ਵੱਧ ਨਵੇਂ ਪ੍ਰੋਡਕਟ ਅਤੇ ਸੋਲੂਸ਼ਨ ਪੇਸ਼ ਕੀਤੇ¢ ਇਨ•ਾਂ ਵਿਚ ਵਿਦਿਆਰਥੀਆਂ ਤੇ ਕ੍ਰੀਏਟਰਜ਼ ਤੋਂ ਲੈ ਕੇ ਪ੍ਰੋਫੈਸ਼ਨਲਜ਼ ਅਤੇ ਐਂਟਰਪ੍ਰਾਈਜ਼ ਤੱਕ ਸਭ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ | ਇਸ ਪੋਰਟ ਫੋਲਿਓ ਨਾਲ ਐਚ.ਪੀ. ਨੇ ਇੰਡੀਆ-ਫਰਸਟ ਓਮਨੀਪੈਡ 12 ਰਾਹੀਂ ਨਵੀਂ ਕੈਟਾਗਰੀ ਵਿਚ ਵੀ ਕਦਮ ਰੱਖਿਆ ਹੈ¢ ਇਸ ਦੀ ਮਦਦ ਨਾਲ ਵਿਦਿਆਰਥੀਆਂ ਤੇ ਪਹਿਲੀ ਵਾਰ ਵਰਤੋਂ ਕਰਨ ਵਾਲਿਆਂ ਨੂੰ ਪੀ ਸੀ ਵਰਗੀ ਪ੍ਰੋਡਕਟਿਵਿਟੀ ਦੇ ਨਾਲ ਟੈਬਲੇਟ ਦੀ ਫਲੈਕਸਿਬਿਲਿਟੀ ਵੀ ਮਿਲੇਗੀ | ਇਸੇ ਤਰ•ਾਂ ਐਚ.ਪੀ. ਇਲਾਈਟਬੋਰਡ ਜੀ1ਏ ਨੇਕਸਟ ਜੈਨ ਏ ਆਈ ਪੀ ਸੀ ਦੁਨੀਆ ਦਾ ਪਹਿਲਾ ਤੇ ਇਕੱਲਾ ਏ ਆਈ ਕੀਬੋਰਡ ਪੀਸੀ ਹੈ, ਜਿਸ ਨੰੂ ਮਾਡਰਨ ਵਰਕ ਪਲੇਸ ਲਈ ਹੋਰ ਪਾਵਰਫੁਲ, ਪੋਰਟੇਬਲ ਅਤੇ ਆਸਾਨ ਕੰਪਿਊਟਿੰਗ ਲਈ ਤਿਆਰ ਕੀਤਾ ਗਿਆ ਹੈ | ਐਚ.ਪੀ. ਇੰਡੀਆ, ਸ੍ਰੀਲੰਕਾ ਤੇ ਬੰਗਲਾਦੇਸ਼ ਦੀ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਇਪਸਿਤਾ ਦਾਸ ਗੁਪਤਾ ਨੇ ਕਿਹਾ ਕਿ ਭਾਰਤ ਦੇ ਵਿਕਾਸ ਦੇ ਸਫ਼ਰ ਵਿਚ ਤਕਨਾਲੋਜੀ ਹੁਣ ਲੋਕਾਂ ਦੇ ਸਿੱਖਣ, ਕਮਾਉਣ ਤੇ ਨਵੀਂ ਰਚਨਾ ਕਰਨ ਦੇ ਢੰਗ ਦਾ ਇੱਕ ਮਹੱਤਵਪੂਰਨ ਅਤੇ ਅਟੁੱਟ ਹਿੱਸਾ ਬਣ ਚੁੱਕੀ ਹੈ, ਜੇ ਅਸੀਂ ਦੇਸ਼ ਵਿਚ ਤਕਨਾਲੋਜੀ ਦੇ ਵਧਦੇ ਇਸਤੇਮਾਲ ਨੂੰ ਵੇਖੀਏ ਤਾਂ ਇਹ ਸਿਰਫ਼ ਤਕਨਾਲੋਜੀ ਅਪਣਾਉਣ ਦੀ ਗੱਲ ਨਹੀਂ, ਸਗੋਂ ਲੋਕਾਂ ਵਿਚ ਇਸ ਨੰੂ ਢੰਗ ਨਾਲ ਵਰਤਣ ਲਈ ਭਰੋਸਾ ਅਤੇ ਹੁਨਰ ਪੈਦਾ ਕਰਨ ਨਾਲ ਵੀ ਜੁੜਿਆ ਹੋਇਆ ਹੈ |

ਪਿਛਲੀ ਖ਼ਬਰ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਭਾਜਪਾ ਮੈਡੀਕਲ ਸੈੱਲ ਨੇ ਮੁਫ਼ਤ ਪੋਸ਼ਣ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ 24 ਸਾਲਾ ਚੰਡੀਗੜ•ਦੇ ਉੱਦਮੀ ਨੇ ਏ.ਆਈ. ਨਾਲ ਰੀਅਲ ਅਸਟੇਟ 'ਚ ਲਿਆਂਦੀ ਕ੍ਰਾਂਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।