15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਾਈਟ ਸਟਾਰ ਕਲੱਬ ਨੇ ਸੰਗੀਤਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 12-05-2026
ਚੰਡੀਗੜ੍ਹ, 11 ਮਈ (ਸੁਖਵਿੰਦਰ ਸਿੰਘ ਸ਼ਾਨ) - ਸ਼ਹਿਰ ਦੇ ਸੈਕਟਰ 16-17 ਵਿਚ ਸਥਿਤ ਅੰਡਰਪਾਸ ਨੂੰ ਉਦੋਂ ਇਕ ਨਵਾਂ ਸੱਭਿਆਚਾਰਕ ਮੋੜ ਮਿਲਿਆ, ਜਦੋਂ ਨਾਈਟ ਸਟਾਰ ਕਲੱਬ ਵਲੋਂ ਇੱਥੇ 'ਗੀਤ ਗਾਤਾ ਚੱਲ' ਨਾਂਅ ਹੇਠ ਸੰਗੀਤਮਈ ਪ੍ਰੋਗਰਾਮ ਕਰਾਇਆ ਗਿਆ | ਦੇਰ ਰਾਤ ਤੱਕ ਚੱਲੇ ਇਸ ਪ੍ਰੋਗਰਾਮ ਵਿਚ ਸੈਂਕੜੇ ਦਰਸ਼ਕਾਂ ਸਮੇਤ ਮੇਅਰ ਸੌਰਭ ਜੋਸ਼ੀ ਨੇ ਖ਼ੂਬ ਆਨੰਦ ਮਾਣਿਆ ਜਦੋਂ ਕਿ ਹੋਰਨਾਂ ਸਮੇਤ ਸਾਬਕਾ ਸੀਨੀਅਰ ਡਿਪਟੀ ਮੇਅਰ ਜਸਵੀਰ ਸਿੰਘ ਬੰਟੀ, ਤਰੁਣਾ ਮਹਿਤਾ, ਕੌਂਸਲਰ ਪ੍ਰੇਮ ਲਤਾ, ਯਾਦਵਿੰਦਰ ਮਹਿਤਾ, ਚੰਡੀਗੜ੍ਹ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਸੰਜੀਵ ਚੱਢਾ, ਗੁਰਸ਼ਰਨ ਬੱਤਰਾ ਤੇ ਰਾਜ ਕੁਮਾਰ ਗੰਭੀਰ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ | ਇਸ ਮੌਕੇ ਮੇਅਰ ਸੌਰਭ ਜੋਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਮਾਗਮ ਅੰਡਰਪਾਸ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ | ਜਲਦੀ ਹੀ ਨਗਰ ਨਿਗਮ ਦੇ ਸਹਿਯੋਗ ਨਾਲ ਇਸੇ ਸਥਾਨ 'ਤੇ ਇਕ ਸ਼ਾਨਦਾਰ ਸਮਾਗਮ ਕਰਾਇਆ ਜਾਵੇਗਾ ਤਾਂ ਜੋ ਨੌਜਵਾਨ ਪੀੜੀ ਨੂੰ ਇੱਥੇ ਆਉਣ ਅਤੇ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲੇਗਾ | ਉਨ੍ਹਾਂ ਵਾਅਦਾ ਕੀਤਾ ਕਿ ਅੰਡਰਪਾਸ ਨੂੰ ਇਕ ਜੀਵਨ ਰੇਖਾ ਬਣਾਇਆ ਜਾਵੇਗਾ | ਸੰਜੀਵ ਚੱਢਾ ਨੇ ਕਿਹਾ ਕਿ ਅਜਿਹੇ ਸਮਾਗਮ ਖੇਤਰ ਵਿਚ ਜੀਵਨ ਸ਼ਕਤੀ ਲਿਆਉਂਦੇ ਹਨ ਤੇ ਉਹ ਆਪਣਾ ਪੂਰਾ ਸਮਰਥਨ ਦੇਣਗੇ | ਸਮਾਗਮ ਨੇ ਚੰਡੀਗੜ੍ਹ ਦੇ ਸੱਭਿਆਚਾਰਕ ਦਿ੍ਸ਼ ਵਿਚ ਇਕ ਨਵੀਂ ਸ਼ੁਰੂਆਤ ਕੀਤੀ ਜਿੱਥੇ ਜਨਤਕ ਥਾਵਾਂ ਨੂੰ ਕਲਾ ਦੇ ਕੇਂਦਰਾਂ ਵਿਚ ਬਦਲਿਆ ਜਾ ਰਿਹਾ ਹੈ | ਸਮਾਗਮ ਵਿਚ ਕਲਾਕਾਰਾਂ ਵਿਚ ਨਾਈਟ ਸਟਾਰ ਕਲੱਬ ਦੇ ਮੈਂਬਰ ਸਤੀਸ਼ ਕੁਮਾਰ, ਸੰਜੀਵ ਡੁਡੇਜਾ, ਸੰਜੀਵ ਸੈਣੀ, ਨਰੇਸ਼, ਨੀਲਮ, ਪਵਨ, ਸੰਜੇ ਚੱਢਾ, ਰਜਨੀ, ਨਜਮਾ, ਸਤਬੀਰ, ਚੰਦਰ ਮੋਹਨ, ਦਿਨੇਸ਼, ਵਿਪਿਨ ਤੇ ਡਾ. ਆਰ.ਐਸ. ਗੁਪਤਾ ਸ਼ਾਮਲ ਸਨ |

ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਨਹੀਂ ਮਿਲਿਆ ਮਾਣਭੱਤਾ <br/> ਅਗਲੀ ਖ਼ਬਰ ਮੇਰਾ ਯੁਵਾ ਭਾਰਤ ਨੇ ਨੈਸ਼ਨਲ ਟੈਕਨਾਲੋਜੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।