26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਦਿਆਰਥੀਆਂ ਦੇ ਇਮਤਿਹਾਨਾਂ ਲਈ ਬੈਠਣ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਡੀ.ਐਸ.ਡਬਲਿਊ. ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 13-05-2026
ਚੰਡੀਗੜ•, 12 ਮਈ (ਮਾਰਕੰਡਾ)- ਵਿਦਿਆਰਥੀ ਜਥੇਬੰਦੀ ਸੱਥ ਨੇ ਇਮਤਿਹਾਨ ਹਾਲਾਂ ਵਿਚ ਵਿਦਿਆਰਥੀਆਂ ਲਈ ਮੁਹੱਈਆ ਕਰਵਾਏ ਗਏ ਬੈਂਚਾਂ ਉੱਪਰ ਬੈਠਣ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਡੀ.ਐਸ.ਡਬਲਿਊ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਨਵਤੋਜ ਸਿੰਘ ਅਤੇ ਸੱਥ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਹਰ ਵਿਦਿਆਰਥੀ ਨੇ 5070 ਪ੍ਰੀਖਿਆ ਫ਼ੀਸ ਦੇ ਰਹੇ ਹਨ, ਇਸ ਲਈ ਉਨ•ਾਂ ਨੂੰ ਘੱਟੋ-ਘੱਟ ਬੁਨਿਆਦੀ ਅਤੇ ਸੁਖਾਵੇਂ ਪ੍ਰਬੰਧ ਤਾਂ ਮਿਲਣੇ ਹੀ ਚਾਹੀਦੇ ਹਨ | ਇਸ ਤੋਂ ਇਲਾਵਾ ਮੈਮੋਰੈਂਡਮ ਵਿਚ ਕਈ ਇਮਤਿਹਾਨ ਕਮਰਿਆਂ ਵਿਚ ਖ਼ਰਾਬ ਪਏ ਪੱਖਿਆਂ ਬਾਰੇ ਵੀ ਚਿੰਤਾ ਜਤਾਈ ਗਈ, ਜਿਸ ਕਾਰਨ ਲੰਬੇ ਇਮਤਿਹਾਨ ਸਮੇਂ ਦੌਰਾਨ ਵਿਦਿਆਰਥੀਆਂ ਲਈ ਮਾਹੌਲ ਬਹੁਤ ਗਰਮ ਅਤੇ ਅਸੁਖਾਵਾਂ ਬਣ ਜਾਂਦਾ ਹੈ | ਸੱਥ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਬੈਠਣ ਦੇ ਪ੍ਰਬੰਧਾਂ ਅਤੇ ਕਲਾਸ-ਰੂਮ ਸੁਵਿਧਾਵਾਂ ਵਿਚ ਸੁਧਾਰ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਅਤੇ ਆਰਾਮਦਾਇਕ ਇਮਤਿਹਾਨੀ ਮਾਹੌਲ ਪ੍ਰਦਾਨ ਕੀਤਾ ਜਾ ਸਕੇ |

ਪਿਛਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 112ਵਾਂ ਦਿਨ ਪੰਜਾਬ ਪੁਲਿਸ ਵਲੋਂ 516 ਥਾਵਾਂ 'ਤੇ ਛਾਪੇਮਾਰੀ; 213 ਗਿ੍ਫ਼ਤਾਰ <br/> ਅਗਲੀ ਖ਼ਬਰ ਰਾਸ਼ਟਰਪਤੀ ਭਵਨ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।