14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਡੇਰਾਬੱਸੀ ਬਰਵਾਲਾ ਰੋਡ 'ਤੇ ਨਕਾਬਪੋਸ਼ਾਂ ਨੇ ਕੰਪਨੀ ਮੈਨੇਜਰ ਨੂੰ ਬੇਰਹਿਮੀ ਨਾਲ ਕੁੱਟਿਆ <br/>

ਅਜੀਤ ਡੈਸਕ 14-05-2026
ਡੇਰਾਬੱਸੀ, 13 ਮਈ (ਰਣਬੀਰ ਸਿੰਘ ਪੜੀ) - ਡੇਰਾਬੱਸੀ ਦੇ ਬਰਵਾਲਾ ਰੋਡ 'ਤੇ ਸਥਿਤ ਨੈਕਟਰ ਲਾਈਫ ਕੰਪਨੀ ਦੇ ਨੇੜੇ ਦੇਰ ਰਾਤ 10-12 ਨਕਾਬਪੋਸ਼ ਨੌਜਵਾਨਾਂ ਵਲੋਂ ਇਕ ਕੰਪਨੀ ਦੇ ਪ੍ਰੋਡਕਸ਼ਨ ਮੈਨੇਜਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਮੈਨੇਜਰ ਕੋਲੋਂ ਉਸ ਦਾ ਮੋਬਾਇਲ ਫ਼ੋਨ ਤੇ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਮੈਨੇਜਰ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਰਿਧੀ ਸਿੱਧੀ ਇੰਟਰਪ੍ਰਾਈਜਿਸ 'ਚ ਬਤੌਰ ਮੈਨੇਜਰ ਕੰਮ ਕਰਦੇ ਪੀੜਤ ਰਣਜੀਤ ਕੁਮਾਰ ਪੁੱਤਰ ਰਾਮ ਚੰਦਰ ਨੇ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਆਪਣੇ ਸਾਥੀ ਸਾਜਨ ਤੇ ਗੋਪੀ ਦੇਵਲ ਨਾਲ ਕੰਮ ਖ਼ਤਮ ਕਰਕੇ ਬਰਵਾਲਾ ਰੋਡ ਤੋਂ ਖਾਣਾ ਖਾ ਕੇ ਵਾਪਸ ਪਰਤ ਰਿਹਾ ਸੀ | ਇਸ ਦੌਰਾਨ ਜਿਵੇਂ ਹੀ ਉਹ ਨੈਕਟਰ ਲਾਈਫ ਕੰਪਨੀ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਘਾਤ ਲਗਾ ਕੇ ਮੂੰਹ ਢਕ ਕੇ ਬੈਠੇ 10-12 ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ | ਇਸ ਦੌਰਾਨ ਹਮਲਾਵਰਾਂ ਨੇ ਰਣਜੀਤ ਕੁਮਾਰ ਇਕੱਲੇ ਨੂੰ ਨਿਸ਼ਾਨਾ ਬਣਾਉਂਦਿਆਂ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਪੀੜਤ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਦੋ ਸਾਥੀਆਂ ਨੂੰ ਕੁਝ ਨਹੀਂ ਕਿਹਾ ਤੇ ਸਿਰਫ਼ ਉਸ 'ਤੇ ਹੀ ਹਮਲਾ ਕੀਤਾ | ਰਣਜੀਤ ਕੁਮਾਰ ਨੇ ਖਦਸ਼ਾ ਜਤਾਇਆ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਤਹਿਤ ਕਰਵਾਇਆ ਹੋ ਸਕਦਾ ਹੈ, ਜਿਸ 'ਚ ਫੈਕਟਰੀ ਦੇ ਕਿਸੇ ਪੁਰਾਣੇ ਵਰਕਰ ਦਾ ਹੱਥ ਹੋਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਵੀ ਉਸ 'ਤੇ ਹਮਲਾ ਹੋ ਚੁੱਕਿਆ ਹੈ | ਫੈਕਟਰੀ ਮਾਲਕ ਰਾਜੀਵ ਰਾਣਾ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ | ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬਲੌਂਗੀ ਸਬਜ਼ੀ ਮੰਡੀ 'ਚ ਫੜ੍ਹੀ ਲਗਾਉਣ ਆਏ ਵਿਅਕਤੀ ਦੇ ਕਤਲ ਮਾਮਲੇ 'ਚ ਮੁਲਜ਼ਮ ਨੂੰ 20 ਹਜ਼ਾਰ ਜੁਰਮਾਨੇ ਸਮੇਤ ਉਮਰ ਕੈ... ਅਗਲੀ ਖ਼ਬਰ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਦੇ ਫੈਸ਼ਨ ਡਿਜ਼ਾਈਨ ਵਿਭਾਗ ਤੇ ਨੋਵਸ ਇੰਡੀਆ ਵਿਚਾਲੇ ਸਮਝੌਤਾ ਸਹੀਬੱਧ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।