30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਭਾਜਪਾ ਵਲੋਂ 42 ਉਮੀਦਵਾਰਾਂ ਦੀ ਸੂਚੀ ਜਾਰੀ <br/>

ਅਜੀਤ ਡੈਸਕ 15-05-2026
ਐੱਸ. ਏ. ਐੱਸ. ਨਗਰ, 14 ਮਈ (ਤਰਵਿੰਦਰ ਸਿੰਘ ਬੈਨੀਪਾਲ)- ਮੁਹਾਲੀ ਨਗਰ ਨਿਗਮ ਚੋਣਾਂ ਲਈ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਲੋਂ 42 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜ਼ਿਲ•ਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਵਾਰਡ ਨੰ. 1 ਤੋਂ ਰਾਜਪ੍ਰੀਤ ਕੌਰ (ਮਹਿਲਾ), ਵਾਰਡ ਨੰ. 2 ਤੋਂ ਉਮਾਕਾਂਤ ਤਿਵਾੜੀ (ਜਨਰਲ), ਵਾਰਡ ਨੰ.3 ਤੋਂ ਸੰਧਿਆ ਸੂਦ (ਮਹਿਲਾ), ਵਾਰਡ ਨੰ. 4 ਤੋਂ ਜਸਵਿੰਦਰ ਸਿੰਘ ਕਾਕਾ (ਬੀ. ਸੀ.), ਵਾਰਡ ਨੰ. 5 ਤੋਂ ਰੇਣੂ ਬਾਲਾ (ਐਸ. ਸੀ. ਮਹਿਲਾ), ਵਾਰਡ ਨੰ. 6 ਤੋਂ ਪੰਕਜ ਸਹਿਦੇਵ (ਜਨਰਲ), ਵਾਰਡ ਨੰ. 7 ਤੋਂ ਅਰਪਿਤਾ (ਮਹਿਲਾ), ਵਾਰਡ ਨੰ. 8 ਤੋਂ ਸਨੇਹਾ (ਬੀ. ਸੀ.), ਵਾਰਡ ਨੰ. 9 ਤੋਂ ਜਸਵਿੰਦਰ ਕੌਰ (ਮਹਿਲਾ), ਵਾਰਡ ਨੰ. 10 ਤੋਂ ਸੁਭਾਸ਼ ਚੋਪੜਾ (ਜਨਰਲ), ਵਾਰਡ ਨੰ. 11 ਤੋਂ ਸ਼ਰੂਤੀ ਸ਼ਰਮਾ (ਮਹਿਲਾ), ਵਾਰਡ ਨੰ. 12 ਤੋਂ ਸ਼ਿਵਮ (ਜਨਰਲ), ਵਾਰਡ ਨੰ. 14 ਤੋਂ ਪ੍ਰਕਾਸ਼ਵਤੀ (ਜਨਰਲ), ਵਾਰਡ ਨੰ. 15 ਤੋਂ ਪਰਮਜੀਤ ਕੌਰ ਢਿੱਲੋਂ (ਮਹਿਲਾ), ਵਾਰਡ ਨੰ. 18 ਤੋਂ ਰਿਤਿਕਾ (ਜਨਰਲ), ਵਾਰਡ ਨੰ. 19 ਤੋਂ ਪੂਜਾ ਕੌਸ਼ਿਕ (ਮਹਿਲਾ), ਵਾਰਡ ਨੰ. 20 ਤੋਂ ਮਦਨ ਗੋਇਲ (ਜਨਰਲ), ਵਾਰਡ ਨੰ. 21 ਤੋਂ ਸੀਮਾ ਰਾਣੀ (ਮਹਿਲਾ), ਵਾਰਡ ਨੰ. 22 ਤੋਂ ਰਜਿੰਦਰ ਕੌਸ਼ਿਕ (ਜਨਰਲ), ਵਾਰਡ ਨੰ. 23 ਤੋਂ ਸੋਨੀਆ ਸਾਹੁਕਲਾ (ਮਹਿਲਾ), ਵਾਰਡ ਨੰ. 25 ਤੋਂ ਰਾਖੀ ਪਾਠਕ (ਮਹਿਲਾ), ਵਾਰਡ ਨੰ. 26 ਤੋਂ ਅਵਤਾਰ ਸਿੰਘ (ਐਸ. ਸੀ.), ਵਾਰਡ ਨੰ. 27 ਤੋਂ ਕੁਮਾਰੀ ਤਨਵੀ (ਮਹਿਲਾ), ਵਾਰਡ ਨੰ. 28 ਤੋਂ ਹਰਦੀਪ ਬੈਦਵਾਣ (ਜਨਰਲ), ਵਾਰਡ ਨੰ. 29 ਤੋਂ ਮਨਪ੍ਰੀਤ (ਐਸ. ਸੀ. ਮਹਿਲਾ), ਵਾਰਡ ਨੰ. 30 ਤੋਂ ਜਸਵਿੰਦਰ ਸਿੰਘ (ਜਨਰਲ), ਵਾਰਡ ਨੰ. 31 ਤੋਂ ਪ੍ਰਭਸਮਰੀਤ (ਮਹਿਲਾ), ਵਾਰਡ ਨੰ. 32 ਤੋਂ ਮਿਥਲੇਸ਼ ਤਿਵਾੜੀ (ਜਨਰਲ), ਵਾਰਡ ਨੰ. 33 ਤੋਂ ਸੰਗੀਤਾ ਸੂਦ (ਮਹਿਲਾ), ਵਾਰਡ ਨੰ. 35 ਤੋਂ ਆਂਚਲ ਸ਼ਰਮਾ (ਮਹਿਲਾ), ਵਾਰਡ ਨੰ. 36 ਤੋਂ ਗੁਰਿੰਦਰ ਸਿੰਘ ਬਰਾੜ (ਜਨਰਲ), ਵਾਰਡ ਨੰ. 37 ਤੋਂ ਅਨੀਤਾ ਜੋਸ਼ੀ (ਮਹਿਲਾ), ਵਾਰਡ ਨੰ. 38 ਤੋਂ ਹਰਦੀਪ ਬੈਦਵਾਣ (ਜਨਰਲ), ਵਾਰਡ ਨੰ. 39 ਤੋਂ ਸ਼ਰਨਜੀਤ ਕੌਰ (ਮਹਿਲਾ), ਵਾਰਡ ਨੰ. 40 ਤੋਂ ਗੌਤਮ ਲੱਧੜ (ਐਸ. ਸੀ.), ਵਾਰਡ ਨੰ. 41 ਤੋਂ ਗੁਰਪ੍ਰੀਤ ਕੌਰ (ਮਹਿਲਾ), ਵਾਰਡ ਨੰ. 45 ਤੋਂ ਸ਼ੈਰੀ ਅਹੂਜਾ (ਮਹਿਲਾ), ਵਾਰਡ ਨੰ. 46 ਤੋਂ ਸੰਤੋਸ਼ ਕੁਮਾਰ (ਐਸ. ਸੀ.), ਵਾਰਡ ਨੰ. 47 ਤੋਂ ਸੁਖਦੀਪ ਕੌਰ (ਮਹਿਲਾ), ਵਾਰਡ ਨੰ. 48 ਤੋਂ ਕੁਲਦੀਪ ਸਿੰਘ (ਜਨਰਲ), ਵਾਰਡ ਨੰ. 49 ਤੋਂ ਬਿਮਲੇਸ਼ ਦੇਵੀ (ਮਹਿਲਾ) ਅਤੇ ਵਾਰਡ ਨੰ. 50 ਤੋਂ ਅਤੁੱਲ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਨ•ਾਂ ਦੱਸਿਆ ਕਿ ਬਾਕੀ ਦੇ ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ |
ਇਕ ਦਿਨ ਪਹਿਲਾਂ ਭਾਜਪਾ ਛੱਡ ਕੇ 'ਆਪ' 'ਚ ਸ਼ਾਮਿਲ ਹੋਈ ਸ਼ਰਨਜੀਤ ਕੌਰ ਦਾ ਨਾਂਅ ਵੀ ਸੂਚੀ 'ਚ ਸ਼ਾਮਿਲ
ਭਾਜਪਾ ਵਲੋਂ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਜਾਰੀ ਸੂਚੀ ਵਿਚ ਵਾਰਡ ਨੰ. 39 ਤੋਂ ਸ਼ਰਨਜੀਤ ਕੌਰ ਨੂੰ ਉਮੀਦਵਾਰ ਦੱਸਿਆ ਗਿਆ ਹੈ | ਜ਼ਿਕਰਯੋਗ ਹੈ ਕਿ ਭਾਜਪਾ ਆਗੂ ਰੂਪਾ ਸੋਹਾਣਾ ਦੀ ਪਤਨੀ ਸ਼ਰਨਜੀਤ ਕੌਰ, ਜੋ ਕਿ ਬੀਤੇ ਕੱਲ• ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ ਸੀ, ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਵਾਰਡ ਨੰ. 39 ਤੋਂ 'ਆਪ' ਦੀ ਟਿਕਟ 'ਤੇ ਚੋਣ ਲੜੇਗੀ | ਇਕ ਦਿਨ ਪਹਿਲਾਂ ਪਾਰਟੀ ਛੱਡ ਕੇ 'ਆਪ' ਵਿਚ ਸ਼ਾਮਿਲ ਹੋਈ ਸ਼ਰਨਜੀਤ ਕੌਰ ਦਾ ਨਾਂਅ ਭਾਜਪਾ ਦੀ ਸੂਚੀ ਵਿਚ ਸ਼ਾਮਿਲ ਹੋਣ 'ਤੇ ਭਾਜਪਾ ਦੀ ਟਿਕਟਾਂ ਵੰਡਣ ਵਾਲੀ ਕੋਰ ਕਮੇਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਉੱਠ ਰਹੇ ਹਨ |


ਪਿਛਲੀ ਖ਼ਬਰ ਮੁੱਖ ਸਕੱਤਰ ਵਲੋਂ ਟਰਾਂਸਪੋਰਟ ਸੇਵਾਵਾਂ ਤੇ ਸੜਕ ਸੁਰੱਖਿਆ ਦੀ ਵਿਸਥਾਰਪੂਰਵਕ ਸਮੀਖਿਆ <br/> ਅਗਲੀ ਖ਼ਬਰ ਨਗਰ ਨਿਗਮ ਵਲੋਂ ਚੋਣ ਲੜਨ ਦੇ ਚਾਹਵਾਨ 400 ਦੇ ਕਰੀਬ ਵਿਅਕਤੀਆਂ ਨੂੰ ਐੱਨ.ਓ.ਸੀ. ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।