29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀ. ਜੀ. ਸੀ. ਲਾਂਡਰਾਂ ਵਲੋਂ ਏ. ਆਈ. ਆਧਾਰਿਤ ਐਗਰੀਪਿ੍ਨਿਊਰਸ਼ਿਪ ਪਹਿਲ ਦੀ ਅਗਵਾਈ <br/>

ਸੀ. ਜੀ. ਸੀ. ਲਾਂਡਰਾਂ ਦਾ ਬਾਹਰੀ ਦਿ੍ਸ਼ | ਅਜੀਤ ਤਸਵੀਰ <br/> 15-05-2026
ਐੱਸ. ਏ. ਐੱਸ. ਨਗਰ, 14 ਮਈ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਆਪਣੇ ਡਿਪਾਰਟਮੈਂਟ ਆਫ਼ ਰਾਈਸ ਅਤੇ ਏ. ਸੀ. ਆਈ. ਸੀ. ਰਾਈਜ਼ ਰਾਹੀਂ ਇਕ ਸੁਚਾਰੂ ਐਗਰੀਪਿ੍ਨਿਊਰਸ਼ਿਪ ਨੂੰ ਅੱਗੇ ਵਧਾ ਰਿਹਾ ਹੈ | ਭੂਮੀਗਤ ਪਾਣੀ ਦੀ ਕਮੀ, ਮਿੱਟੀ ਦੀ ਗੁਣਵੱਤਾ 'ਚ ਗਿਰਾਵਟ, ਖੇਤੀਬਾੜੀ ਦੀਆਂ ਵਧਦੀਆਂ ਇੰਨਪੁਟ ਲਾਗਤਾਂ ਤੇ ਕਿਸਾਨਾਂ ਦੀ ਘਟਦੀ ਆਮਦਨ ਵਰਗੀਆਂ ਚਿੰਤਾਵਾਂ ਨੂੰ ਧਿਆਨ 'ਚ ਰੱਖਦਿਆਂ ਸੰਸਥਾ ਨੇ ਇਕ ਬਹੁ-ਪੜਾਵੀ ਪ੍ਰੋਗਰਾਮ ਤਿਆਰ ਕੀਤਾ ਹੈ | ਇਹ ਪਹਿਲ ਟਿਕਾਊ ਤੇ ਤਕਨਾਲੋਜੀ ਆਧਾਰਿਤ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੈ, ਜੋ ਕਿ ਪੰਜਾਬ ਦੀਆਂ ਖੇਤਰੀ ਤੇ ਮੌਸਮੀ ਖੇਤੀਬਾੜੀ ਹਾਲਤਾਂ ਦੇ ਅਨੁਕੂਲ ਹਨ | ਇਸ ਪਹਿਲਕਦਮੀ ਦੀ ਸ਼ੁਰੂਆਤ 'ਕਨਵਰਜੈਂਸ ਆਫ਼ ਏ. ਆਈ. ਇੰਨ ਐਗਰੀਪਿ੍ਨਿਊਰਸ਼ਿਪ : ਕਪੈਸਟੀ ਬਿਲਡਿੰਗ ਸੈਸ਼ਨ ਫਾਰ ਨੈਸ਼ਨਲ ਡਿਵਲਪਮੈਂਟ' ਨਾਮਕ ਇਕ ਸੈਮੀਨਾਰ ਨਾਲ ਹੋਈ ਜਿਸ 'ਚ ਪੰਜਾਬ ਭਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ | ਸੈਸ਼ਨ ਨੇ ਭਾਗੀਦਾਰਾਂ ਨੂੰ ਵਿਕਲਪਕ ਕਾਸ਼ਤ ਮਾਡਲਾਂ ਨਾਲ ਜਾਣੂ ਕਰਵਾਇਆ ਜਿਸ 'ਚ ਖਾਸ ਤੌਰ 'ਤੇ ਡਰੈਗਨ ਫਰੂਟ ਦੀ ਖੇਤੀ ਨੂੰ ਘੱਟ ਪਾਣੀ ਦੀ ਵਰਤੋਂ ਤੇ ਉੱਚੇ ਮੁੱਲ ਵਾਲੀ ਫ਼ਸਲ ਵਜੋਂ ਉਭਾਰਿਆ ਗਿਆ | ਇਸ ਮੌਕੇ ਮਾਹਿਰਾਂ ਨੇ ਕਾਸ਼ਤ ਤਕਨੀਕਾਂ, ਨਿਵੇਸ਼ ਜ਼ਰੂਰਤਾਂ, ਉਤਪਾਦਨ ਚੱਕਰ ਤੇ ਮਾਰਕੀਟ ਸੰਭਾਵਨਾ ਬਾਰੇ ਵਿਵਹਾਰਕ ਜਾਣਕਾਰੀ ਸਾਂਝੀ ਕੀਤੀ ਤੇ ਨਾਲ ਹੀ ਖੇਤੀਬਾੜੀ 'ਚ ਏ. ਆਈ. ਦੀ ਭੂਮਿਕਾ ਨੂੰ ਉਜਾਗਰ ਕੀਤਾ | ਇਸ ਮਜ਼ਬੂਤ ਪਹਿਲ ਨੂੰ ਅੱਗੇ ਵਧਾਉਂਦਿਆਂ ਅਗਲਾ ਪੜਾਅ ਪਿੰਡ ਹੰਸਾਲੀ ਸਾਹਿਬ (ਸ੍ਰੀ ਫ਼ਤਹਿਗੜ੍ਹ ਸਾਹਿਬ) 'ਚ ਡਰੋਨਟੈੱਕ ਸਲਿਊਸ਼ਨਜ਼ ਪ੍ਰਾ. ਲਿ. ਦੇ ਸਹਿਯੋਗ ਨਾਲ ਮੁਕੰਮਲ ਕੀਤਾ ਗਿਆ | 'ਡਰੋਨ ਇਨੇਬਲਡ (ਏ.ਆਈ.) ਪ੍ਰੀਸੀਜ਼ਨ ਫਾਰਮਿੰਗ ਫਾਰ ਡਰੈਗਨ ਫਰੂਟ ਕਲਟੀਵੇਸ਼ਨ' ਵਿਸ਼ੇ 'ਤੇ ਆਧਾਰਿਤ ਇਸ ਫੀਲਡ ਪ੍ਰੋਗਰਾਮ 'ਚ ਪਲਾਂਟੇਸ਼ਨ ਡਿਜ਼ਾਈਨ, ਡਰਿੱਪ ਸਿੰਚਾਈ ਪ੍ਰਣਾਲੀਆਂ, ਮਿੱਟੀ ਸਿਹਤ ਪ੍ਰਬੰਧਨ ਤੇ ਅਨੁਕੂਲ ਬਿਜਾਈ ਅਭਿਆਸਾਂ 'ਚ ਹੱਥੀਂ ਸਿਖਲਾਈ ਦਿੱਤੀ ਗਈ | ਇਸ ਪਹਿਲ ਦਾ ਤੀਜਾ ਪੜਾਅ ਉਨ੍ਹਾਂ ਕਿਸਾਨਾਂ ਤੇ ਚਾਹਵਾਨ ਖੇਤੀਬਾੜੀ ਉਦਯੋਗਪਤੀਆਂ ਨੂੰ ਇਨਕਿਊਬੇਟ ਕਰਨ 'ਤੇ ਕੇਂਦਰਿਤ ਰਿਹਾ, ਜਿਨ੍ਹਾਂ ਨੇ ਪਹਿਲਾਂ ਦੇ ਸੈਸ਼ਨਾਂ 'ਚ ਹਿੱਸਾ ਲਿਆ ਸੀ | ਸੀ. ਜੀ. ਸੀ. ਲਾਂਡਰਾਂ ਦੀ ਡੀਨ ਰਿਸਰਚ ਡਾ. ਨੇਹਾ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਐਗਰੀਪਿ੍ਨਿਊਰਸ਼ਿਪ ਦਾ ਇਕ ਵਿਵਹਾਰਕ ਤੇ ਸਕੇਲੇਬਲ ਮਾਡਲ ਤਿਆਰ ਕਰਨਾ ਹੈ, ਜੋ ਕਿ ਉਭਰ ਰਹੀਆਂ ਤਕਨਾਲੋਜੀਆਂ ਨਾਲ ਸਥਿਰਤਾ ਨੂੰ ਜੋੜਦਾ ਹੈ ਜਦਕਿ ਸੀ. ਜੀ. ਸੀ. ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਇਹ ਪਹਿਲਕਦਮੀ ਅਕਾਦਮਿਕ, ਨਵੀਨਤਾ ਤੇ ਜ਼ਮੀਨੀ ਪੱਧਰ ਦੇ ਭਾਈਚਾਰਿਆਂ ਨੂੰ ਜੋੜਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ |

ਪਿਛਲੀ ਖ਼ਬਰ 12ਵੀਂ ਦੇ ਨਤੀਜੇ 'ਚ ਵਿੱਦਿਆ ਵੈਲੀ ਸਕੂਲ ਖਰੜ ਦੇ ਵਿਦਿਆਰਥੀ ਛਾਏ <br/> ਅਗਲੀ ਖ਼ਬਰ ਚੋਣ ਪ੍ਰਚਾਰ ਦੌਰਾਨ ਸਾਬਕਾ ਆਈ. ਏ. ਐੱਸ. ਅਧਿਕਾਰੀ ਨਾਲ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।