29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡੇਰਾਬੱਸੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ <br/>

ਅਜੀਤ ਡੈਸਕ 15-05-2026
ਡੇਰਾਬੱਸੀ, 14 ਮਈ (ਗੁਰਮੀਤ ਸਿੰਘ)- ਭਾਜਪਾ ਵਲੋਂ ਆਪਣੇ ਉਮੀਦਵਾਰਾਂ ਦੀ ਫਾਈਨਲ ਸੂਚੀ ਜਾਰੀ ਕਰਨ ਦੇ ਚਲਦਿਆਂ ਡੇਰਾਬੱਸੀ 'ਚ ਸਿਆਸੀ ਪਿੜ ਪੂਰੀ ਤਰ੍ਹਾਂ ਭੱਖ ਚੁਕਿਆ ਹੈ | ਚੋਣ ਮੈਦਾਨ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਿਚਾਲੇ ਮੁੱਖ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ | ਚਾਰੇ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰ ਫਾਈਨਲ ਕਰ ਦਿੱਤੇ ਗਏ ਹਨ ਪਰ ਹਾਲੇ ਐਲਾਨ ਹੋਣ ਬਾਕੀ ਹੈ | ਇਨ੍ਹਾਂ ਚੋਣਾਂ 'ਚ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁੱਕੀ ਆਸ਼ੂ ਉਪਨੇਜਾ ਤੇ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਵਾ. ਨੰ. 15 ਤੇ 14 'ਚੋਂ ਚੋਣ ਲੜਨ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ | ਇਹ ਚੋਣ ਉਸ ਵੇਲੇ ਰੋਚਕ ਹੋ ਗਈ ਕੌਂਸਲ ਦੀ ਸਾਬਕਾ ਪ੍ਰਧਾਨ ਆਸ਼ੂ ਉਪਨੇਜਾ ਦੇ ਮੁਕਾਬਲੇ 'ਚ ਭਾਜਪਾ ਆਗੂ ਐਡਵੋਕੇਟ ਮੁਕੇਸ਼ ਗਾਂਧੀ ਦੀ ਪਤਨੀ ਜੋਤੀ ਗਾਂਧੀ ਤੇ ਨਰੇਸ਼ ਉਪਨੇਜਾ ਦੇ ਮੁਕਾਬਲੇ ਮੁਕੇਸ਼ ਗਾਂਧੀ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਪਹਿਲਾਂ ਭਾਜਪਾ ਵਲੋਂ ਇਕ ਪਰਿਵਾਰ 'ਚ ਦੋ ਟਿਕਟਾਂ ਦੇਣ ਨੂੰ ਪਾਰਟੀ ਦੀ ਨੀਤੀ ਦੇ ਵਿਰੁੱਧ ਦੱਸਿਆ ਜਾ ਰਿਹਾ ਸੀ, ਪਰ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਭਾਜਪਾ ਆਗੂ ਮੁਕੇਸ਼ ਗਾਂਧੀ ਤੇ ਉਨ੍ਹਾਂ ਦੀ ਪਤਨੀ ਜੋਤੀ ਗਾਂਧੀ ਦੇ ਨਾਂਅ 'ਤੇ ਦੋ ਵੱਖ-ਵੱਖ ਵਾਰਡਾਂ ਤੋਂ ਟਿਕਟ ਦੇ ਕੇ ਇਸ ਨੀਤੀ ਖ਼ਿਲਾਫ਼ ਭੁਗਤਿਆ ਗਿਆ ਹੈ | ਉਨ੍ਹਾਂ ਦੋਵਾਂ ਦੇ ਆਉਂਦੇ ਹੀ ਇਨ੍ਹਾਂ ਦੋਵਾਂ ਵਾਰਡਾਂ 'ਚ ਚੋਣਾਵੀਂ ਮਾਹੌਲ ਰੋਚਕ ਬਣ ਗਿਆ ਹੈ ਅਤੇ ਪੂਰੇ ਹਲਕੇ 'ਚ ਹੁਣ ਲੋਕਾਂ ਦੀ ਨਜ਼ਰ ਇਨ੍ਹਾਂ ਦੋਵਾਂ ਵਾਰਡਾਂ 'ਤੇ ਬਣ ਗਈ ਹੈ | ਜਾਣਕਾਰੀ ਅਨੁਸਾਰ ਨਗਰ ਕੌਂਸਲ 'ਚ ਆਮ ਆਦਮੀ ਪਾਰਟੀ ਦੀ ਪ੍ਰਧਾਨ ਰਹਿ ਚੁੱਕੀ ਆਸ਼ੂ ਉਪਨੇਜਾ ਤੇ ਉਨ੍ਹਾਂ ਦੇ ਪਤੀ ਨੇ ਵਾ. ਨੰ. 14 ਅਤੇ 15 ਤੋਂ ਚੋਣ ਲੜਨ ਦਾ ਐਲਾਨ ਕਰਦੇ ਹੋਏ ਬੀਤੇ ਕਈਾ ਦਿਨਾਂ ਤੋਂ ਤਿਆਰੀ ਵਿੱਢੀ ਹੋਈ ਹੈ | ਇਸ ਵੇਲੇ ਤੱਕ ਦੋਵਾਂ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ ਪਰ ਭਾਜਪਾ ਆਗੂ ਮੁਕੇਸ਼ ਗਾਂਧੀ ਤੇ ਉਨ੍ਹਾਂ ਦੀ ਪਤਨੀ ਜੋਤੀ ਗਾਂਧੀ ਦੇ ਮੈਦਾਨ 'ਚ ਆਉਣ ਕਾਰਨ ਮੁਕਾਬਲਾ ਫਸਵਾਂ ਹੋ ਗਿਆ ਹੈ | ਮੁਕੇਸ਼ ਗਾਂਧੀ ਤੇ ਉਨ੍ਹਾਂ ਦੀ ਪਤਨੀ ਜੋਤੀ ਗਾਂਧੀ ਦੀ ਟਿਕਟ ਦਾ ਐਲਾਨ ਹੁੰਦੇ ਹੀ ਡੇਰਾਬੱਸੀ ਸੋਸ਼ਲ ਮੀਡੀਆ 'ਤੇ ਦੋਵੇਂ ਵਾਰਡਾਂ 'ਚ ਮੁਕਾਬਲਾ ਰੌਚਕ ਹੋਣ ਦੀ ਚਰਚਾ ਛਿੜ ਗਈ ਹੈ | ਦੋਵਾਂ ਦੇ ਸਮਰਥਕ ਆਪਣੀ ਜਿੱਤ ਪੱਕੀ ਹੋਣ ਦਾ ਦਾਅਵਾ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਦੋਵੇਂ ਵਾਰਡ ਪੁਰਾਣੇ ਸ਼ਹਿਰ 'ਚ ਹੀ ਹਨ ਜਿਸ ਕਾਰਨ ਇਨ੍ਹਾਂ ਦੀ ਚਰਚਾ ਜ਼ਿਆਦਾ ਬਣੀ ਹੋਈ ਹੈ | ਜ਼ਿਕਰਯੋਗ ਹੈ ਕਿ ਆਸ਼ੂ ਉਪਨੇਜਾ ਇਕ ਵਾਰ ਕੌਂਸਲਰ ਦਾ ਚੋਣ ਜਿੱਤ ਕੇ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁੱਕੇ ਹਨ | ਇਸੇ ਤਰ੍ਹਾਂ ਉਨ੍ਹਾਂ ਦੇ ਪਤੀ ਨਰੇਸ਼ ਉਪਨੇਜਾ ਵੀ ਇਕ ਵਾਰ ਨਗਰ ਕੌਂਸਲ ਦੀ ਚੋਣ ਜਿੱਤ ਚੁੱਕੇ ਹਨ | ਦੂਜੇ ਪਾਸੇ ਮੁਕੇਸ਼ ਗਾਂਧੀ ਭਾਜਪਾ ਦੇ ਵੱਡੇ ਆਗੂ ਹਨ ਜੋ ਕਿ ਵਿਧਾਇਕ ਦੀ ਟਿਕਟ ਲਈ ਵੀ ਦੌੜ 'ਚ ਹਨ | ਇਸ ਤੋਂ ਪਹਿਲਾਂ ਮੁਕੇਸ਼ ਗਾਂਧੀ ਕੌਂਸਲਰ ਦੀ ਚੋਣ ਜਿੱਤ ਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਅਤੇ ਕੁਝ ਸਮੇਂ ਲਈ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਰਹਿ ਚੁੱਕੇ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ <br/> ਅਗਲੀ ਖ਼ਬਰ 12ਵੀਂ ਦੇ ਨਤੀਜੇ 'ਚ ਵਿੱਦਿਆ ਵੈਲੀ ਸਕੂਲ ਖਰੜ ਦੇ ਵਿਦਿਆਰਥੀ ਛਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।