07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੰਦ ਪਏ ਘਰ 'ਚੋਂ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ <br/>

ਅਜੀਤ ਡੈਸਕ 16-05-2026
ਜ਼ੀਰਕਪੁਰ, 15 ਮਈ (ਮਨਿੰਦਰ ਸਿੰਘ)-ਚੋਰਾਂ ਨੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਫਰੈਂਡਜ਼ ਐਨਕਲੇਵ ਵਿਚਲੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁ. ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਪਰਿਵਾਰ ਵੋਟ ਪਾਉਣ ਲਈ ਅੰਬਾਲਾ ਗਿਆ ਹੋਇਆ ਸੀ | ਜ਼ੀਰਕਪੁਰ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੰਦੀਪ ਕੁਮਾਰ ਵਾਸੀ ਫਰੈਂਡਜ਼ ਐਨਕਲੇਵ ਨੇ ਕਿਹਾ ਹੈ ਕਿ ਉਹ ਇਕ ਨਿੱਜੀ ਬੈਂਕ 'ਚ ਕੰਮ ਕਰਦਾ ਹੈ | ਬੀਤੀ 10 ਮਈ ਨੂੰ ਉਹ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਅੰਬਾਲਾ ਗਿਆ ਸੀ ਅਤੇ ਜਦੋਂ ਉਹ ਸ਼ਾਮ ਦੇ 6.30 ਵਜੇ ਦੇ ਕਰੀਬ ਘਰ ਵਾਪਸ ਆਇਆ ਤਾਂ ਉਸ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ | ਸੰਦੀਪ ਕੁਮਾਰ ਅਨੁਸਾਰ ਜਦੋਂ ਉਸ ਨੇ ਅਲਮਾਰੀ ਦੀ ਜਾਂਚ ਕੀਤੀ ਤਾਂ ਲਗਭਗ 4.50 ਲੱਖ ਰੁ. ਦੀ ਨਕਦੀ ਤੇ ਸੋਨੇ ਦੇ ਗਹਿਣੇ ਗ਼ਾਇਬ ਸਨ | ਚੋਰੀ ਹੋਏ ਗਹਿਣਿਆਂ 'ਚ ਦੋ ਸੋਨੇ ਦੀਆਂ ਚੇਨਾਂ ਤੇ ਸੋਨੇ ਦੀਆਂ ਵਾਲੀਆਂ ਵੀ ਸ਼ਾਮਿਲ ਸਨ | ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪ੍ਰਮੋਦ ਉਰਫ਼ ਪੰਮੀ ਦੀ ਭੂਮਿਕਾ 'ਤੇ ਵੀ ਸ਼ੱਕ ਹੈ, ਜੋ ਕਿ ਉਸ ਦੇ ਘਰ 'ਚ ਰਹਿੰਦਾ ਸੀ | ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ | ਪੁਲਿਸ ਘਟਨਾ ਸਥਾਨ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰ ਰਹੀ ਹੈ ਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ : ਜ਼ਿਲ੍ਹਾ ਚੋਣ ਅਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।