07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡੇਰਾਬੱਸੀ ਫੋਕਲ ਪੁਆਇੰਟ ਦੀ ਫਾਰਮਾ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ ਨਾਲ ਹੋਇਆ ਕਰੋੜਾਂ ਦਾ ਨੁਕਸਾਨ

ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਫੋਕਲ ਪੁਆਇੰਟ ਵਿਖੇ ਕੈਮੀਕਲ ਫ਼ੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਫਾਇਰ ਬਿ੍ਗੇਡ ਦੇ ਕਰਮਚਾਰੀ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 16-05-2026
ਡੇਰਾਬੱਸੀ, 15 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਸਥਿਤ ਫੋਕਲ ਪੁਆਇੰਟ ਦੇ ਐਫ-5 ਕਿਊ. ਪੀ. ਫਾਰਮਾ ਪ੍ਰਾਈਵੇਟ ਲਿਮਟਿਡ ਨਾਮਕ ਕੰਪਨੀ 'ਚ ਦੁਪਹਿਰ ਵੇਲੇ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਹਾਦਸੇ 'ਚ ਫ਼ੈਕਟਰੀ ਅੰਦਰ ਪਿਆ ਕਰੋੜਾਂ ਦਾ ਕੱਚਾ ਮਾਲ, ਤਿਆਰ ਉਤਪਾਦ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਈ | ਇਸ ਦੌਰਾਨ ਬਚਾਅ ਇਹ ਰਿਹਾ ਕਿ ਹਾਦਸਾ ਦੁਪਹਿਰ ਦੇ ਖਾਣੇ (ਲੰਚ) ਵੇਲੇ ਵਾਪਰਿਆ, ਜਦੋਂ ਕਰਮਚਾਰੀ ਫ਼ੈਕਟਰੀ ਤੋਂ ਬਾਹਰ ਸਨ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ | ਇਸ ਸੰਬੰਧੀ ਕੰਪਨੀ ਦੇ ਮਾਲਕ ਸੁਧੀਰ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ਵਿਚ ਫਾਰਮੂਲੇਸ਼ਨ ਅਤੇ ਫਾਰਮਾ ਉਤਪਾਦ ਤਿਆਰ ਕੀਤੇ ਜਾਂਦੇ ਹਨ | ਉਨ੍ਹਾਂ ਅਨੁਸਾਰ ਅੱਗ ਸਭ ਤੋਂ ਪਹਿਲਾਂ ਪੰਪ ਦੇ ਪੈਨਲ ਨੇੜੇ ਲੱਗੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਫ਼ੈਕਟਰੀ ਨੂੰ ਆਪਣੀ ਚਪੇਟ 'ਚ ਲੈ ਲਿਆ | ਮਾਲਕ ਨੇ ਖ਼ਦਸ਼ਾ ਜਤਾਇਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਂ ਸਟੈਟਿਕ ਚਾਰਜ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਅਗਨੀ ਕਾਂਡ ਕਾਰਨ ਕੰਪਨੀ ਦਾ ਲਗਭਗ 2 ਤੋਂ 3 ਕਰੋੜ ਰੁ. ਦਾ ਮਾਲ ਅਤੇ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਹੈ | ਇਸ ਬਾਬਤ ਫਾਇਰ ਅਫ਼ਸਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 1.15 ਵਜੇ ਦੇ ਕਰੀਬ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਫਾਇਰ ਬਿ੍ਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚੀਆਂ | ਉਨ੍ਹਾਂ ਦੱਸਿਆ ਕਿ ਫ਼ੈਕਟਰੀ ਅੰਦਰ ਭਾਰੀ ਮਾਤਰਾ 'ਚ ਪਏ ਕੈਮੀਕਲ ਤੇ ਸੋਲਵੈਂਟ ਕਾਰਨ ਅੱਗ ਦੀਆਂ ਲਪਟਾਂ ਬਹੁਤ ਭਿਆਨਕ ਸਨ, ਜਿਸ ਕਾਰਨ ਫਾਇਰ ਫਾਈਟਰਾਂ ਨੂੰ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਰੀਬ ਤਿੰਨ ਘੰਟੇ ਦੀ ਭਾਰੀ ਜੱਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ | ਫਿਲਹਾਲ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮੋਟਰਸਾਈਕਲ ਚੋਰ ਗਰੋਹ ਦੇ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਸੰਬੰਧੀ ਦਰਜ ਮਾਮਲੇ 'ਚ ਭਗਵਾਸੀ ਦਾ ਸਾਬਕਾ ਸਰਪੰਚ ਬਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।