ਖਰੜ, 19 ਮਈ (ਜੰਡਪੁਰੀ)-ਮੁੱਖ ਵਣਪਾਲ ਕਰਮਚਾਰੀਆਂ ਦੀ ਇਕ ਮੀਟਿੰਗ ਕਰਤਾਰ ਸਿੰਘ ਪਾਲ ਪ੍ਰਧਾਨ ਪੰਜਾਬ ਅਤੇ ਯੂ. ਟੀ. ਐਕਸ਼ਨ ਕਮੇਟੀ ਅਤੇ ਪ੍ਰੇਮ ਚੰਦ ਸ਼ਰਮਾ ਦੀ ਮੌਜੂਦਗੀ ਵਿਚ ਹੋਈ, ਜਿਸ 'ਚ ਸਰਬ ਸੰਮਤੀ ਨਾਲ ਸਲੀਮ ਖਾਨ ਨੂੰ ਚੇਅਰਮੈਨ, ਰਾਜ ਕੁਮਾਰ ਖੁੱਡਾ ਲਾਹੌਰ ਨੂੰ ਪ੍ਰਧਾਨ, ਬਲਜੀਤ ਸਿੰਘ ਨੂੰ ਜਨਰਲ ਸੈਕਟਰੀ, ਨਿਹਾਲ ਸਿੰਘ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਖਾਲਸਾ ਨੂੰ ਖਜ਼ਾਨਚੀ, ਅਵਤਾਰ ਸਿੰਘ ਨੂੰ ਜਥੇਬੰਦੀ ਸਕੱਤਰ, ਗੁਰਪ੍ਰੀਤ ਸਿੰਘ ਨੂੰ ਜੁਆਇੰਟ ਸਕੱਤਰ, ਸੁਰਜੀਤ ਸਿੰਘ ਨੂੰ ਸਲਾਹਕਾਰ ਵਜੋਂ ਚੁਣਿਆ ਗਿਆ | ਇਸ ਮੌਕੇ ਪਾਲ ਨੇ ਕਿਹਾ ਕਿ ਵਿਭਾਗੀ ਮੰਗਾ ਸੰਬੰਧੀ ਤੇ ਸਰਕਾਰ ਵੱਲ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ |