15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੀ.ਐਮ.ਸੀ. ਬਾਗ਼ਬਾਨੀ ਯੂਨੀਅਨ ਨੇ ਰਹਿੰਦ-ਖੂੰਹਦ ਹਟਾਉਣ ਲਈ ਬਾਗ਼ਬਾਨੀ ਸਟਾਫ਼ ਦੀ ਤਾਇਨਾਤੀ ਦੀ ਕੀਤੀ ਆਲੋਚਨਾ <br/>

ਅਜੀਤ ਡੈਸਕ 25-05-2026
ਚੰਡੀਗੜ੍ਹ, 24 ਮਈ (ਅਜਾਇਬ ਸਿੰਘ ਔਜਲਾ) - ਸੀ.ਐਮ.ਸੀ. ਬਾਗ਼ਬਾਨੀ ਯੂਨੀਅਨ ਚੰਡੀਗੜ੍ਹ ਨੇ ਨਗਰ ਨਿਗਮ ਦੇ ਸੈਕਟਰ 38 ਦੇ ਡੱਡੂਮਾਜਰਾ ਵਿਖੇ 'ਕੂੜੇ ਦੇ ਪਹਾੜ' ਨੂੰ ਸਾਫ਼ ਕਰਨ ਵਿਚ ਸਹਾਇਤਾ ਲਈ ਬਾਗ਼ਬਾਨੀ ਵਿਭਾਗ ਦੇ ਅਧੀਨ ਕੰਮ ਕਰਨ ਵਾਲੇ ਮਾਲੀਆਂ ਨੂੰ ਤਾਇਨਾਤ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ | ਯੂਨੀਅਨ ਨੇ ਅਧਿਕਾਰੀਆਂ ਨੂੰ ਚੇਤਾਵਨੀ ਰਾਹੀ ਕੂੜੇ ਦੇ ਪ੍ਰੋਸੈਸਿੰਗ ਪਲਾਂਟ ਜਾਂ ਆਮ ਰਹਿੰਦ-ਖੂੰਹਦ ਹਟਾਉਣ ਲਈ ਬਾਗ਼ਬਾਨੀ ਸਟਾਫ਼ ਦੀਆਂ ਡਿਊਟੀਆਂ ਸੌਂਪਣ ਦੇ ਅਭਿਆਸ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਕੰਮ ਵਿਸ਼ੇਸ਼ ਤੌਰ 'ਤੇ ਇਸ ਉਦੇਸ਼ ਲਈ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਸੌਂਪਿਆ ਜਾਵੇ ਜਾਂ ਕੂੜਾ ਹਟਾਉਣ ਦਾ ਕੰਮ ਕਿਸੇ ਵਿਸ਼ੇਸ਼ ਏਜੰਸੀ ਨੂੰ ਆਊਟ ਸੋਰਸ ਕੀਤਾ ਜਾਵੇ | ਬਾਗ਼ਬਾਨੀ ਸਟਾਫ਼ ਦਾ ਮੁੱਖ ਫ਼ਰਜ਼ ਸ਼ਹਿਰ ਨੂੰ ਹਰਾ ਰੱਖਣਾ, ਰੁੱਖ ਲਗਾਉਣਾ ਤੇ ਬਨਸਪਤੀ ਬਣਾਈ ਰੱਖਣਾ ਹੈ-ਗੰਦਗੀ ਅਤੇ ਕੂੜੇ ਨੂੰ ਸਾਫ਼ ਕਰਨਾ ਨਹੀਂ | ਬਾਗ਼ਬਾਨੀ ਵਿਭਾਗ ਪਹਿਲਾਂ ਹੀ ਸਟਾਫ਼ ਦੀ ਘਾਟ ਨਾਲ ਜੂਝ ਰਿਹਾ ਹੈ ਦਰਅਸਲ, ਇਸੇ ਘਾਟ ਨੂੰ ਬਹਾਨਾ ਬਣਾ ਕੇ, ਪਾਰਕਾਂ ਤੇ ਹਰੀਆਂ ਪੱਟੀਆਂ ਨੂੰ ਇਸ ਸਮੇਂ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (ਐਮ.ਓ.ਯੂ.) ਰਾਹੀਂ ਨਿੱਜੀ ਸੁਸਾਇਟੀਆਂ ਨੂੰ ਸੌਂਪਿਆ ਜਾ ਰਿਹਾ ਹੈ |
ਹਰਕੇਸ਼ ਚੰਦ (ਪ੍ਰਧਾਨ), ਐਮ.ਐਮ. ਸੁਬਰਾਮਨੀਅਮ (ਜਨਰਲ ਸਕੱਤਰ), ਬੁੱਧ ਰਾਮ, ਅਜੈਬ ਸਿੰਘ ਤੇ ਹਰਦੀਪ ਸਿੰਘ (ਉਪ ਪ੍ਰਧਾਨ) ਨੇ ਸੀ.ਐਮ.ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਦੇ ਗੋਪਾਲ ਦੱਤ ਜੋਸ਼ੀ (ਸਲਾਹਕਾਰ) ਦੇ ਨਾਲ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਾਗ਼ਬਾਨੀ ਸਟਾਫ਼ ਦੇ ਭਵਿੱਖ ਨਾਲ ਖੇਡਣਾ ਬੰਦ ਕਰਨ | ਉਹ ਉਨ੍ਹਾਂ ਅਧਿਕਾਰੀਆਂ ਦੇ ਆਚਰਣ ਦੀ ਜਾਂਚ ਦੀ ਮੰਗ ਕਰਦੇ ਹਨ ਜੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੂੜੇ ਦੇ ਨਿਪਟਾਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਵਿਚ ਅਸਮਰੱਥ ਸਾਬਤ ਹੋਏ ਹਨ |

ਪਿਛਲੀ ਖ਼ਬਰ ਹੰਸਾ ਮੈਟਾਲਿਕਸ ਕੰਪਨੀ ਵੱਲੋਂ ਆਈ. ਟੀ. ਆਈ. ਨੂੰ 56 ਯੂ. ਪੀ. ਐਸ. ਭੇਟ <br/> ਅਗਲੀ ਖ਼ਬਰ ਬਾਲ ਸਮਾਗਮ ਵਿਚ ਬੱਚਿਆਂ ਨੇ ਬਿਖੇਰੀ ਅਧਿਆਤਮਿਕ ਚੇਤਨਾ ਦੀ ਰੌਸ਼ਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।