19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦੱਖਣੀ ਸੈਕਟਰਾਂ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ 'ਚ ਭਖਿਆ ਟਕਰਾਅ <br/>

ਅਜੀਤ ਡੈਸਕ 27-05-2026
ਚੰਡੀਗੜ੍ਹ•, 26 ਮਈ (ਸੰਦੀਪ ਕੁਮਾਰ ਮਾਹਨਾ) – ਦੱਖਣੀ ਸੈਕਟਰਾਂ (31 ਤੋਂ 56, 61 ਅਤੇ 63) 'ਚ ਜੀ.ਆਈ.ਐਸ ਆਧਾਰਿਤ ਮਕੈਨਾਈਜ਼ਡ ਅਤੇ ਮੈਨੂਅਲ ਸਫ਼ਾਈ ਪ੍ਰਣਾਲੀ ਦੇ ਠੱਪ ਹੋਣ ਦੇ ਖ਼ਤਰੇ ਦਰਮਿਆਨ ਨਗਰ ਨਿਗਮ ਵਿਚ ਸਿਆਸੀ ਤਣਾਅ ਵਧ ਗਿਆ ਹੈ | ਭਾਜਪਾ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਇਕਜੁੱਟ ਹੋ ਕੇ ਨਿਗਮ ਕਮਿਸ਼ਨਰ ਦੇ ਰਵੱਈਏ 'ਤੇ ਸਵਾਲ ਚੁੱਕੇ ਹਨ ਤੇ ਕਮਿਸ਼ਨਰ ਦੀਆਂ ਬੈਠਕਾਂ ਦਾ ਬਾਇਕਾਟ ਕਰਨ ਦੀ ਗੱਲ ਕੀਤੀ ਹੈ | ਕੌਂਸਲਰਾਂ 'ਚ ਲਾਇਨ ਸਰਵਿਸਜ਼ ਲਿਮਿਟੇਡ ਨੂੰ ਦਿੱਤੀ ਗਈ ਇੱਕ ਮਹੀਨੇ ਦੀ ਅਸਥਾਈ ਐਕਸਟੈਂਸ਼ਨ ਖ਼ਤਮ ਹੋਣ ਤੋਂ ਬਾਅਦ ਸਫ਼ਾਈ ਕਾਰਜਾਂ ਨੂੰ ਲੈ ਕੇ ਅਨਿਸ਼ਚਿਤਤਾ ਹੋਰ ਵਧ ਗਈ ਹੈ | ਮੰਗਲਵਾਰ ਨੂੰ ਭਾਜਪਾ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਇਕੱਠੇ ਹੋ ਕੇ ਮੇਅਰ ਸੌਰਭ ਜੋਸ਼ੀ ਨੂੰ ਮਿਲੇ ਅਤੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਆਪਣਾ ਤਿੱਖਾ ਰੋਸ ਦਰਜ਼ ਕਰਵਾਇਆ | ਇਸ ਦੌਰਾਨ ਕੌਂਸਲਰਾਂ ਨੇ ਸਪਸ਼ਟ ਚਿਤਾਵਨੀ ਦਿੱਤੀ ਕਿ ਜਦ ਤੱਕ ਮੌਜੂਦਾ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਪਣੇ ਅਹੁਦੇ 'ਤੇ ਬਣੇ ਰਹਿੰਦੇ ਹਨ, ਉਹ ਕਿਸੇ ਵੀ ਸਰਕਾਰੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ | ਕੌਂਸਲਰਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ 30 ਮਈ ਨੂੰ ਹੋਣ ਵਾਲੀ ਨਗਰ ਨਿਗਮ ਸਦਨ ਦੀ ਬੈਠਕ ਦਾ ਪੂਰਨ ਤੌਰ 'ਤੇ ਬਾਈਕਾਟ ਕਰਨਗੇ, ਜਿਸ ਨਾਲ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ |
ਇਸ ਵਿਵਾਦ ਦੀ ਜੜ ਲਾਇਨ ਸਰਵਿਸਜ਼ ਲਿਮਿਟੇਡ ਦੇ ਟੈਂਡਰ ਨਾਲ ਜੁੜੀ ਹੋਈ ਹੈ | ਕੰਪਨੀ ਨੇ ਨਵੇਂ ਟੈਂਡਰ ਵਿਚ 5.93 ਕਰੋੜ ਰੁਪਏ ਪ੍ਰਤੀ ਮਹੀਨਾ (ਲਗਭਗ 71.16 ਕਰੋੜ ਰੁਪਏ ਸਾਲਾਨਾ) ਦੀ ਸਭ ਤੋਂ ਘੱਟ ਬੋਲੀ ਦਿੱਤੀ ਸੀ, ਜੋ ਨਿਗਮ ਦੇ ਅੰਦਾਜ਼ੇ 4.39 ਕਰੋੜ ਰੁਪਏ ਮਹੀਨਾਵਾਰ ਖ਼ਰਚ ਨਾਲ ਕਰੀਬ 35 ਫ਼ੀਸਦੀ ਵੱਧ ਸੀ | ਇਸ ਕਾਰਨ ਨਿਗਮ ਅਧਿਕਾਰੀਆਂ ਨੇ ਐਕਸਟੈਂਸ਼ਨ ਜਾਂ ਨਵਾਂ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਕੋਲ ਭੇਜਿਆ ਗਿਆ ਹੈ | ਹਾਲਾਂਕਿ ਪਿਛਲੀ ਨਿਗਮ ਸਦਨ ਬੈਠਕ ਦੌਰਾਨ ਲਾਇਨ ਕੰਪਨੀ ਨੂੰ ਸਭ ਤੋਂ ਘੱਟ ਬੋਲੀਦਾਰ ਹੋਣ ਦੇ ਆਧਾਰ 'ਤੇ ਕੰਮ ਸੌਂਪਣ ਦਾ ਪ੍ਰਸਤਾਵ ਪਾਸ ਹੋਇਆ ਸੀ, ਪਰ ਨਿਗਮ ਅਧਿਕਾਰੀਆਂ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ | ਇਸ ਕਾਰਨ ਸਦਨ ਅਤੇ ਨਿਗਮ ਪ੍ਰਸ਼ਾਸਨ ਵਿਚਕਾਰ ਟਕਰਾਅ ਹੋਰ ਗਹਿਰਾਉਂਦਾ ਜਾ ਰਿਹਾ ਹੈ | ਦੂਜੇ ਪਾਸੇ, ਸਫ਼ਾਈ ਕਰਮਚਾਰੀਆਂ ਵਿਚ ਨੌਕਰੀਆਂ ਖ਼ਤਮ ਹੋਣ ਦੀ ਚਿੰਤਾ ਵੀ ਵਧ ਗਈ ਹੈ | ਸੋਮਵਾਰ ਨੂੰ ਕਈ ਕਰਮਚਾਰੀ ਡਿਊਟੀ 'ਤੇ ਨਹੀਂ ਪਹੁੰਚੇ, ਜਿਸ ਤੋਂ ਬਾਅਦ ਉਨ•ਾਂ ਦੇ ਨੁਮਾਇੰਦਿਆਂ ਨੇ ਮੇਅਰ ਸੌਰਭ ਜੋਸ਼ੀ ਅਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ ਸੀ | ਉਨ•ਾਂ ਨੂੰ ਭਰੋਸਾ ਦਿੱਤਾ ਗਿਆ ਕਿ ਕਿਸੇ ਦੀ ਨੌਕਰੀ ਨਹੀਂ ਜਾਵੇਗੀ | ਫ਼ਿਲਹਾਲ ਨਗਰ ਨਿਗਮ ਵਲੋਂ ਦੱਖਣੀ ਸੈਕਟਰਾਂ 'ਚ ਸਫ਼ਾਈ ਪ੍ਰਬੰਧ ਜਾਰੀ ਰੱਖਣ ਲਈ ਡੀ.ਸੀ. ਰੇਟ 'ਤੇ ਕਰਮਚਾਰੀ ਤਾਇਨਾਤ ਕਰਕੇ ਅਸਥਾਈ ਤੌਰ 'ਤੇ ਕੰਮ ਚਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪ੍ਰਭਾਵਿਤ ਨਾ ਹੋਵੇ |

ਪਿਛਲੀ ਖ਼ਬਰ ਲੁੱਟ ਦੀ ਕੋਸ਼ਿਸ਼ ਮਾਮਲੇ ਵਿਚ ਤਿੰਨ ਨੌਜਵਾਨ ਗਿ੍ਫ਼ਤਾਰ ਚਾਕੂ ਤੇ ਵਾਰਦਾਤ ਵਿਚ ਵਰਤੀ ਐਕਟਿਵਾ ਬਰਾਮਦ <br/> ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ 'ਚ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਿ੍ਹਆ ਸਥਾਨਕ ਸਰਕਾਰ ਦੀਆਂ ਚੋਣਾਂ ਦਾ ਅਮਲ-ਕੁੱਲ 60....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।