13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਚੰਡੀਗੜ੍ਹ ਦੀ 'ਕਹਾਣੀ ਸੰਗਤ' ਦੀ ਸੋਗ ਇਕੱਤਰਤਾ ਵਿਚ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੂੰ ਭੇਟ ਕੀਤੀ ਸ਼ਰਧਾਂਜਲੀ

ਅਜੀਤ ਡੈਸਕ 29-05-2026
ਚੰਡੀਗੜ੍ਹ, 28 ਮਈ (ਅਜਾਇਬ ਸਿੰਘ ਔਜਲਾ) – 'ਕਹਾਣੀ ਸੰਗਤ' ਚੰਡੀਗੜ• ਦੀ ਹੰਗਾਮੀ ਇਕੱਤਰਤਾ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰਸਿੱਧ ਸਾਹਿਤਕਾਰ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਕਹਾਣੀ ਸੰਗਤ ਦੀ ਪ੍ਰਧਾਨ ਸ੍ਰੀਮਤੀ ਦੀਪਤੀ ਬਬੂਟਾ, ਮੁੱਖ ਸਲਾਹਕਾਰ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਰੂਪ ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਇੱਕ ਅਜਿਹੇ ਪ੍ਰਤੀਬੱਧ ਲੇਖਕ ਸਨ, ਜਿਨ•ਾਂ ਨੇ ਉਮਰ ਭਰ ਮਿਹਨਤਕਸ਼ ਲੋਕਾਂ ਦੇ ਹਿੱਤਾਂ ਲਈ ਦਿੜ•ਤਾ ਨਾਲ ਪਹਿਰਾ ਦਿੱਤਾ | ਸੰਗਤ ਦੇ ਹਾਜ਼ਰ ਮੈਂਬਰਾਂ ਜਿਨ•ਾਂ ਵਿਚ ਡਾ. ਅਵਤਾਰ ਸਿੰਘ ਪਤੰਗ, ਸਰੂਪ ਸਿਆਲਵੀ, ਪਿ੍ੰ. ਸਤਨਾਮ ਸਿੰਘ , ਸੁਰਜੀਤ ਸੁਮਨ, ਗੁਰਮੀਤ ਸਿੰਗਲ, ਯਤਿੰਦਰ ਕੌਰ ਮਾਹਲ, ਗੁਰਦੀਪ ਮਹੌਣ ਨੇ ਇਸ ਮੌਕੇ ਕਿਹਾ ਕਿ ਰਿਪੂਦਮਨ ਸਿੰਘ ਰੂਪ ਦੀ ਮੌਤ ਨਾਲ ਸਾਹਿਤਕ ਜਗਤ ਵਿਚ ਇਕ ਨਾ ਪੂਰਾ ਹੋਣ ਵਾਲਾ ਖਲਾਅ ਪੈਦਾ ਹੋ ਗਿਆ ਹੈ | ਸਮੂਹ ਮੈਂਬਰਾਂ ਨੇ ਰਿਪੁਦਮਨ ਸਿੰਘ ਰੂਪ ਪ੍ਰਤੀ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ |

ਪਿਛਲੀ ਖ਼ਬਰ ਲੋਕ ਹਿਤ ਮਿਸ਼ਨ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਮਾਜਰੀ ਬਲਾਕ ਵਿਖੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਰਾਜ ਪੱਧਰੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਕੀਤਾ ਜਾ ਰਿਹੈ ਜਾਗਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।