17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਕਲੱਬ ਵਲੋਂ ਦਵਾਈਆਂ ਭੇਟ <br/>

ਅਜੀਤ ਡੈਸਕ 31-05-2026
ਖਰੜ, 30 ਮਈ (ਜੰਡਪੁਰੀ/ਮਾਨ)-ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਿਵਲ ਹਸਪਤਾਲ ਖਰੜ ਵਿਚਲੀ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਵਿਖੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ ਤੇ ਹੋਰ ਸਾਮਾਨ ਐਸ. ਐਮ. ਓ. ਡਾ. ਰਾਜੇਸ਼ ਕੁਮਾਰ ਦੀ ਹਾਜ਼ਰੀ ਵਿਚ ਡਿਸਪੈਂਸਰੀ ਦੀ ਫਾਰਮਾਸਿਸਟ ਨੂੰ ਸੌਂਪਿਆ ਗਿਆ | ਪ੍ਰਾਜੈਕਟ ਚੇਅਰਮੈਨ ਹਰਬੰਸ ਸਿੰਘ ਨੇ ਦੱਸਿਆ ਕਿ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨੂੰ ਦਵਾਈਆਂ ਤੇ ਹੋਰ ਸਾਮਾਨ ਦੀ ਲੋੜ ਸੀ ਜੋ ਕਿ ਕਲੱਬ ਵਲੋਂ ਪੂਰੀ ਕੀਤੀ ਗਈ ਹੈ | ਇਸ ਮੌਕੇ ਐਸ. ਐਮ. ਓ. ਡਾ. ਰਾਜੇਸ਼ ਕੁਮਾਰ ਨੇ ਕਲੱਬ ਦੇ ਇਸ ਉਪਰਾਲੇ ਲਈ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ, ਜ਼ੋਨ ਚੇਅਰਮੈਨ ਸੰਜੀਵ ਕੁਮਾਰ, ਪਰਮਪ੍ਰੀਤ ਸਿੰਘ, ਮਨਿੰਦਰ ਸਿੰਘ ਸਕੱਤਰ, ਕਲੱਬ ਦੇ ਡਾਇਰੈਕਟਰ ਗੁਰਮੁੱਖ ਸਿੰਘ ਮਾਨ ਤੇ ਡਿਸਪੈਂਸਰੀ ਦੀ ਫਾਰਮਾਸਿਸਟੀ ਸੋਨੀਆ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕੁਰਾਲੀ ਤੋਂ ਜਿੱਤੇ 'ਆਪ' ਉਮੀਦਵਾਰਾਂ ਨੇ ਬਹਾਦਰ ਸਿੰਘ ਓ.ਕੇ. ਦੀ ਅਗਵਾਈ ਹੇਠ ਹਲਕਾ ਵਿਧਾਇਕਾ ਨਾਲ ਕੀਤੀ ਮੁਲਾਕਾਤ <b... ਅਗਲੀ ਖ਼ਬਰ ਸੀ. ਬੀ. ਐਸ. ਏ. ਸੀ. ਜੀ. ਸੀ. ਲਾਂਡਰਾਂ ਦਾ ਕਿਊ. ਐਸ. ਆਈ. ਗੇਜ ਪਲੈਟੀਨਮ ਰੇਟਿੰਗ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।