31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਾਬਕਾ ਪੰਚਾਇਤ ਮੈਂਬਰ ਸੁਖਜਿੰਦਰ ਕੌਰ ਭੜੌਂਜੀਆਂ ਨੂੰ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 09-06-2026
ਐੱਸ.ਏ.ਐੱਸ. ਨਗਰ, 8 ਜੂਨ (ਅ.ਬ.) - ਪਿੰਡ ਭੜੌਂਜੀਆਂ ਵਿਖੇ ਨੰਬਰਦਾਰ ਪਰਿਵਾਰ ਵਿਚੋਂ ਕਰੀਬ 56 ਸਾਲ ਦੀ ਸਮਾਜ ਸੇਵਿਕਾ ਸਾਬਕਾ ਪੰਚਾਇਤ ਮੈਂਬਰ ਸੁਖਜਿੰਦਰ ਕੌਰ ਨਮਿਤ ਅੰਤਿਮ ਅਰਦਾਸ ਹੋਈ | ਮਿ੍ਤਕ ਦੀਆਂ ਧੀਆਂ ਬੀਬੀ ਦਲਜੀਤ ਕੌਰ, ਅਮਨਦੀਪ ਕੌਰ, ਨੰੂਹ ਸੁਖਜੀਤ ਕੌਰ, ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਮਾਤਾ ਸੁਖਜਿੰਦਰ ਕੌਰ ਨਮਿਤ ਸਹਿਜ ਪਾਠ ਦਾ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪਾਇਆ ਗਿਆ | ਉਪਰੰਤ ਰਾਗੀ ਭਾਈ ਮੇਜਰ ਸਿੰਘ ਕਤਲੌਰ ਸਾਹਿਬ ਦੇ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਸਾਬਕਾ ਪਿ੍ੰਸੀਪਲ ਸੈਕਟਰੀ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਕਰੀਬ ਚਾਰ ਮਹੀਨੇ ਦੇ ਸਮੇਂ ਦੌਰਾਨ ਪਹਿਲਾਂ ਪਤੀ ਅਤੇ ਫਿਰ ਪਤਨੀ ਦਾ ਦੇਹਾਂਤ ਹੋ ਜਾਣਾ ਪੀੜਤ ਪਰਿਵਾਰ ਲਈ ਨਾ-ਸਹਿਣਯੋਗ ਘਾਟਾ ਹੈ | ਇਸੇ ਦੌਰਾਨ ਸਾਬਕਾ ਸਿਵਲ ਸਰਜਨ ਡਾਕਟਰ ਰਣਜੀਤ ਕੌਰ ਗੁਰੂ, ਜਸਟਿਸ ਗੁਰਪ੍ਰੀਤ ਕੌਰ, ਜਸਟਿਸ ਏਕਤਾ ਸਿੰਗਲਾ, ਜ਼ਿਲ੍ਹਾ ਅਟਾਰਨੀ ਜਗਮੀਤ ਅਟਬਾਲ, ਮਨਜੋਤ ਸਿੰਘ ਪੱਡਾ, ਸਿਹਤ ਵਿਭਾਗ ਮੋਹਾਲੀ ਦੇ ਸਮੂਹ ਕਰਮਚਾਰੀ, ਅਕਾਲੀ ਆਗੂ ਸਾਹਿਬ ਸਿੰਘ ਬਡਾਲੀ, ਮਾਸਟਰ ਜਗਦੇਵ ਸਿੰਘ ਮਲੋਆ, ਬਲਾਕ ਸਮਿਤੀ ਮੈਂਬਰ ਤਰਨਵੀਰ ਸਿੰਘ, ਆਮ ਆਦਮੀ ਪਾਰਟੀ ਦੇ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਤੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਮੁੱਲਾਂਪੁਰ ਗਰੀਬਦਾਸ, ਪੂਜਾ ਪੁਰੀ ਪਿ੍ੰਸੀਪਲ ਬਿ੍ਟਿਸ਼ ਕੋਲੰਬੀਆ ਸਕੂਲ, ਪਿੰ੍ਰਸੀਪਲ ਹਰਪ੍ਰੀਤ ਕੌਰ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸੰਦੀਪ ਸਿੰਘ, ਸਾਬਕਾ ਬਲਾਕ ਪ੍ਰਧਾਨ ਕਾਮਰੇਡ ਅਜੀਤ ਸਿੰਘ, ਮੀਡੀਆ ਪਰਸਨ ਕਰਮਜੀਤ ਸਿੰਘ ਤੇ ਚੰਨੀ ਪ੍ਰਧਾਨ ਸਣੇ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਸਮਾਜ ਸੇਵੀਆਂ, ਪਤਵੰਤੇ ਸੱਜਣਾਂ ਨੇ ਸ਼ਰਧਾਂਜਲੀਆਂ ਦਿੱਤੀਆਂ ਤੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਸਾਬਕਾ ਪੰਚਾਇਤ ਮੈਂਬਰ ਸੁਖਜਿੰਦਰ ਕੌਰ ਭੜੌਂਜੀਆਂ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ 15 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਨੌਕਰੀ ਕਰਨ ਵਾਲੇ ਕੰਪਿਊਟਰ ਲੈਬ ਅਟੈਂਡੈਂਟਾਂ ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।