31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਜਾਬ ਯੂਨੀਵਰਸਿਟੀ 'ਚ ਵਾਤਾਵਰਨ ਸੁਰੱਖਿਆ ਅਤੇ ਊਰਜਾ ਸੰਭਾਲ ਪ੍ਰਤੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ <br/>

ਅਜੀਤ ਡੈਸਕ 09-06-2026
ਚੰਡੀਗੜ੍ਹ, 8 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਕੇਂਦਰ ਨੇ ਪੀ.ਯੂ. ਐਨ.ਸੀ.ਸੀ. ਆਰਮੀ ਵਿੰਗ ਦੇ ਸਹਿਯੋਗ ਨਾਲ ਕੈਂਪਸ ਵਿਚ ਵਾਤਾਵਰਨ ਸੁਰੱਖਿਆ ਤੇ ਊਰਜਾ ਸੰਭਾਲ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਸਟਾਫ਼ ਵਿਚ ਵਾਤਾਵਰਨ ਸਥਿਰਤਾ, ਊਰਜਾ ਸੰਭਾਲ ਤੇ ਵਾਤਾਵਰਨ-ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਕੈਪਟਨ ਡਾ. ਕੁਲਦੀਪ ਸਿੰਘ ਚੇਅਰਮੈਨ ਸੈਂਟਰ ਫ਼ਾਰ ਪੁਲਿਸ ਐਡਮਿਨਿਸਟਰੇਸ਼ਨ ਤੇ ਕੋਆਰਡੀਨੇਟਰ ਐਨ.ਸੀ.ਸੀ., ਪੀ.ਯੂ., ਚੰਡੀਗੜ੍ਹ ਦੇ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਪੀ.ਯੂ. ਭਾਈਚਾਰੇ ਨੂੰ ਰੋਜ਼ਾਨਾ ਜੀਵਨ ਵਿਚ ਟਿਕਾਊ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ |
ਜੈਵਿਕ ਬਾਲਣ 'ਤੇ ਨਿਰਭਰਤਾ ਨੂੰ ਘੱਟ ਕਰਨ ਲਈ ਵਾਹਨ ਪੂਲਿੰਗ, ਇਲੈਕਟਿ੍ਕ ਵਾਹਨਾਂ ਤੇ ਸਾਈਕਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ | ਇਸ ਮੁਹਿੰਮ ਵਿਚ ਡਾ. ਸਤਨਾਮ ਸਿੰਘ, ਸਵੀਟੀ, ਰੋਹਿਤ ਕੁਮਾਰ, ਸੁਰੇਸ਼ ਕੁਮਾਰ ਤੇ ਪੂਨਮ ਦੇ ਨਾਲ-ਨਾਲ 20 ਐਨ.ਸੀ.ਸੀ. ਕੈਡਿਟਾਂ ਤੇ ਵਿਦਿਆਰਥੀਆਂ ਨੇ ਉਤਸ਼ਾਹੀ ਭਾਗੀਦਾਰੀ ਵਿਖਾਈ | ਪ੍ਰੋਗਰਾਮ ਦੀ ਸਮਾਪਤੀ ਸਾਰੇ ਭਾਗੀਦਾਰਾਂ ਦੁਆਰਾ ਵਾਤਾਵਰਨ ਦੀ ਰੱਖਿਆ, ਊਰਜਾ ਸਰੋਤਾਂ ਦੀ ਸੰਭਾਲ, ਪ੍ਰਦੂਸ਼ਣ ਘਟਾਉਣ ਤੇ ਇੰਕਸਾਫ਼, ਹਰਾ-ਭਰਾ ਤੇ ਵਧੇਰੇ ਟਿਕਾਊ ਸਮਾਜ ਬਣਾਉਣ 'ਚ ਯੋਗਦਾਨ ਪਾਉਣ ਦੀ ਸਹੁੰ ਨਾਲ ਹੋਇਆ |

ਪਿਛਲੀ ਖ਼ਬਰ ਪੀ.ਜੀ.ਆਈ. ਦੇ ਐਨਾਟੋਮੀ ਵਿਭਾਗ ਨੂੰ ਸਵਰਨ ਸਿੰਘ ਭੰਗੂ ਦੀ ਦੇਹ ਖੋਜ ਕਾਰਜਾਂ ਲਈ ਦਾਨ ਅਗਲੀ ਖ਼ਬਰ ਸਾਬਕਾ ਪੰਚਾਇਤ ਮੈਂਬਰ ਸੁਖਜਿੰਦਰ ਕੌਰ ਭੜੌਂਜੀਆਂ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।