31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਚੋਣ ਟ੍ਰਾਇਲ 11 ਨੂੰ

ਅਜੀਤ ਡੈਸਕ 09-06-2026

ਐੱਸ. ਏ. ਐੱਸ. ਨਗਰ, 8 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ (ਡੀ. ਸੀ. ਏ. ਐੱਮ.) ਵਲੋਂ ਸੀਨੀਅਰ ਪੁਰਸ਼ ਕਿ੍ਕਟ ਖਿਡਾਰੀਆਂ ਦੀ ਟੀਮ ਲਈ ਚੋਣ ਟ੍ਰਾਇਲ 11 ਜੂਨ ਨੂੰ ਡੀ. ਸੀ. ਏ. ਗਰਾਊਾਡ ਫੇਜ਼-9 ਮੁਹਾਲੀ ਵਿਖੇ ਕਰਵਾਏ ਜਾਣਗੇ | ਐਸੋਸੀਏਸ਼ਨ ਦੇ ਸਕੱਤਰ ਮਨਜਿੰਦਰ ਸਿੰਘ ਬੈਦਵਾਣ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਲਈ ਰਿਪੋਰਟ ਕਰਨ ਦਾ ਸਮਾਂ ਸਵੇਰੇ 9.30 ਵਜੇ ਨਿਰਧਾਰਤ ਕੀਤਾ ਗਿਆ ਹੈ ਤੇ ਤੈਅ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਸਾਰੇ ਖਿਡਾਰੀ ਟ੍ਰਾਇਲ ਵਿਚ ਭਾਗ ਲੈਣ ਦੇ ਯੋਗ ਹਨ | ਉਨ੍ਹਾਂ ਕਿਹਾ ਕਿ ਖਿਡਾਰੀ ਰਿਪੋਰਟਿੰਗ ਸਮੇਂ ਆਪਣੀ ਉਮਰ, ਵਿੱਦਿਅਕ ਯੋਗਤਾ, ਰਿਹਾਇਸ਼ ਤੇ ਹੋਰ ਯੋਗਤਾ ਸੰਬੰਧੀ ਸਾਰੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ ਨੂੰ ਯਕੀਨੀ ਬਣਾਉਣ |
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਮਾਮਲਾ ਦਰਜ ਅਗਲੀ ਖ਼ਬਰ ਨਾਮਧਾਰੀ ਸੰਪਰਦਾਇ ਦੇ ਸਤਿਗੁਰੂ ਉਦੇ ਸਿੰਘ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।