ਚੰਡੀਗੜ੍ਹ 'ਚ ਸਿਹਤ ਸੰਭਾਲ ਅਤੇ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ | ਤਸਵੀਰਾਂ : ਗੁਰਿੰਦਰ ਸਿੰਘ
<br/>
10-06-2026
ਆਯੂਸ਼ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸੈਕਟਰ 28 ਵਿਚ 20.88 ਕਰੋੜ ਦੀ ਅਨੁਮਾਨਿਤ ਲਾਗਤ ਨਾਲ ਇੱਕ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ ਪ੍ਰਬੰਧਕੀ ਬਲਾਕ ਬਣਾਇਆ ਜਾਵੇਗਾ | ਇਸ ਪ੍ਰੋਜੈਕਟ ਤੋਂ ਸੈਕਟਰ 26, 28, 29 ਅਤੇ 30, ਬਾਪੂ ਧਾਮ ਕਾਲੋਨੀ ਅਤੇ ਨਾਲ ਲੱਗਦੇ ਖੇਤਰਾਂ ਦੇ ਵਸਨੀਕਾਂ ਲਈ ਆਯੂਸ਼ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਵਿਚ ਸੁਧਾਰ ਹੋਣ ਦੀ ਉਮੀਦ ਹੈ |
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27-ਸੀ ਵਿਖੇ 8.4 ਕਰੋੜ ਦੀ ਲਾਗਤ ਨਾਲ ਇੱਕ ਵਾਧੂ ਬਲਾਕ ਦੇ ਨਿਰਮਾਣ ਲਈ ਵੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਹੈ | ਗਰਾਊਾਡ+2 ਮੰਜ਼ਿਲਾਂ ਇਮਾਰਤ ਵਿਚ 15 ਕਲਾਸਰੂਮ ਸ਼ਾਮਲ ਹੋਣਗੇ | ਜਿਨ੍ਹਾਂ ਵਿਚ ਲਗਭਗ 5 ਵਿਦਿਆਰਥੀਆਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ ਅਤੇ ਇਸਦਾ ਉਦੇਸ਼ ਵਿੱਦਿਅਕ ਬੁਨਿਆਦੀ ਢਾਂਚੇ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨਾ ਅਤੇ ਸਿੱਖਣ ਦੇ ਵਾਤਾਵਰਨ ਨੂੰ ਬਿਹਤਰ ਬਣਾਉਣਾ ਹੈ | ਕਮੇਟੀ ਦੇ ਮੈਂਬਰ ਮਨਦੀਪ ਸਿੰਘ ਬਰਾੜ ਗ੍ਰਹਿ ਸਕੱਤਰ, ਦੀਪਰਵਾ ਲਾਕੜਾ ਵਿੱਤ ਸਕੱਤਰ, ਪ੍ਰੇਰਨਾ ਪੁਰੀ ਸਕੱਤਰ ਇੰਜੀਨੀਅਰਿੰਗ, ਸੀਬੀ ਓਝਾ ਮੁੱਖ ਇੰਜੀਨੀਅਰ ਅਤੇ ਰਾਜੀਵ ਮਹਿਤਾ ਮੁੱਖ ਆਰਕੀਟੈਕਟ ਵੀ ਮੌਜੂਦ ਸਨ |