30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਯੂਨੀਵਰਸਿਟੀ ਵਲੋਂ ਪੀ.ਯੂ-ਐਲ.ਐਲ.ਬੀ ਮਾਈਗ੍ਰੇਸ਼ਨ ਐਂਟਰੈਂਸ ਟੈਸਟ ਕਰਵਾਉਣ ਦੀ ਤਾਰੀਕ ਜਾਰੀ

ਅਜੀਤ ਡੈਸਕ 12-06-2026
ਚੰਡੀਗੜ੍ਹ, 11 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 26 ਜੁਲਾਈ ਨੂੰ ਹੋਣ ਵਾਲੀ ਪੀ.ਯੂ-ਐਲ.ਐਲ.ਬੀ ਮਾਈਗ੍ਰੇਸ਼ਨ ਐਂਟਰੈਂਸ ਟੈਸਟ ਕਰਵਾਉਣ ਦਾ ਪ੍ਰੋਗਰਾਮ ਤੈਅ ਕੀਤਾ ਹੈ | ਉਪਰੋਕਤ ਪ੍ਰਵੇਸ਼ ਪ੍ਰੀਖਿਆ ਲਈ ਵਿਸਤਿ੍ਤ ਸਮਾਂ-ਸਾਰਣੀ ਦੇ ਨਾਲ ਪ੍ਰਾਸਪੈਕਟਸ (ਅਰਜ਼ੀ ਫਾਰਮ ਸਮੇਤ) 11 ਜੂਨ 2026 ਤੋਂ ਯੂਨੀਵਰਸਿਟੀ ਦੀ ਆਈਡੀ 'ਤੇ ਆਨਲਾਈਨ ਉਪਲਬਧ ਹੈ |
ਖ਼ੂਨਦਾਨ ਕੈਂਪ 15 ਨੂੰ
ਐੱਸ. ਏ. ਐੱਸ. ਨਗਰ, 11 ਜੂਨ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਮੁਹਾਲੀ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਰਹਿਨੁਮਾਈ ਹੇਠ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 15 ਜੂਨ ਨੂੰ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼-7 ਮੁਹਾਲੀ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਅਵੇਤਨੀ ਸਕੱਤਰ-ਕਮ-ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਹਮੇਸ਼ਾ ਹੀ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਦੀ ਸੇਵਾ ਲਈ ਵਚਨਬੱਧ ਰਹੀ ਹੈ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਹਸਪਤਾਲਾਂ 'ਚ ਖ਼ੂਨ ਦੀ ਮੰਗ ਵੱਧ ਜਾਂਦੀ ਹੈ ਤੇ ਅਕਸਰ ਖ਼ੂਨ ਦੀ ਘਾਟ ਵੀ ਮਹਿਸੂਸ ਕੀਤੀ ਜਾਂਦੀ ਹੈ | ਇਸ ਲੋੜ ਨੂੰ ਧਿਆਨ 'ਚ ਰੱਖਦਿਆਂ ਰੈਡ ਕਰਾਸ ਵਲੋਂ ਇਹ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਜੀ. ਟੀ. ਯੂ. ਵਲੋਂ ਗ਼ੈਰ-ਵਿੱਦਿਅਕ ਕੰਮਾਂ 'ਚ ਅਧਿਆਪਕਾਂ ਦੀਆਂ ਜਬਰੀ ਲਗਾਈਆਂ ਡਿਊਟੀਆਂ ਦਾ ਵਿਰੋਧ ਅਗਲੀ ਖ਼ਬਰ ਵੈਰੀਫਿਕੇਸ਼ਨ ਕਾਲ ਦਾ ਜਵਾਬ ਨਾ ਦੇਣ ਦੇ ਬਾਵਜੂਦ ਡਾਕਟਰ ਦੇ ਕ੍ਰੈਡਿਟ ਕਾਰਡ 'ਚੋਂ 2.59 ਲੱਖ ਰੁਪਏ ਉਡਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।