12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸੰਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ-ਸੰਧਵਾਂ <br/>

ਅਜੀਤ ਡੈਸਕ 13-06-2026
ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਇਤਿਹਾਸਕ 'ਈਜ਼ੀ ਰਜਿਸਟਰੀ' ਅਤੇ 'ਈਜ਼ੀ ਜਮ੍ਹਾਂਬੰਦੀ ਪੋਰਟਲ' ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਨੇ ਪੜ੍ਹੇ-ਲਿਖੇ ਨੌਜਵਾਨਾਂ, ਸਰਕਾਰੀ ਮੁਲਾਜ਼ਮਾਂ, ਪੰਚਾਇਤ ਮੈਂਬਰਾਂ, ਸਰਪੰਚਾਂ ਅਤੇ ਹੋਰ ਜਨਤਕ ਪ੍ਰਤੀਨਿਧੀਆਂ ਨੂੰ ਇਸ ਮਹੱਤਵਪੂਰਨ ਪਹਿਲਕਦਮੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਭਿ੍ਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਨੂੰ ਇਨ੍ਹਾਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਲਈ ਪ੍ਰੇਰਿਆ | ਉਨ੍ਹਾਂ ਨੇ ਕਿਹਾ ਕਿ ਈਜ਼ੀ ਜਮ੍ਹਾਂਬੰਦੀ ਦੀ ਸ਼ੁਰੂਆਤ ਦੇ ਨਾਲ ਪਟਵਾਰੀ ਦਫ਼ਤਰ ਜਾਣ, ਕਤਾਰਾਂ ਵਿਚ ਖੜ੍ਹੇ ਹੋਣ ਜਾਂ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਹੈ | ਜ਼ਮੀਨ ਮਾਲਕ ਹੁਣ ਆਪਣੀ ਜਮ੍ਹਾਂਬੰਦੀ ਦੀ ਕਾਨੂੰਨੀ ਤੌਰ 'ਤੇ ਵਿਵਹਾਰਕ, ਪ੍ਰਮਾਣਿਤ ਕਾਪੀ ਡਾਊਨਲੋਡ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਹੁਣ ਪੰਜ ਜ਼ਰੂਰੀ ਆਨਲਾਈਨ ਸੇਵਾਵਾਂ ਤੱਕ ਤੁਰੰਤ ਪਹੁੰਚ ਨੂੰ ਸਮਰੱਥ ਬਣਾਇਆ ਹੈ, ਜਿਸ ਵਿਚ ਵਟਸਐਪ ਰਾਹੀਂ ਜਮ੍ਹਾਂਬੰਦੀ: ਪ੍ਰਮਾਣਿਤ ਜ਼ਮੀਨੀ ਰਿਕਾਰਡ ਕਾਪੀਆਂ ਦੀ ਘਰ ਤੱਕ ਸਿੱਧੀ ਡਿਲੀਵਰੀ, ਆਨਲਾਈਨ ਇੰਤਕਾਲ: ਜਾਇਦਾਦ ਦੇ ਟਾਈਟਲ ਟਰਾਂਸਫਰ ਦੀ ਸੁਚਾਰੂ ਪ੍ਰਕਿਰਿਆ | ਫਰਦ ਬਦਰ 'ਚ ਰਿਕਾਰਡਾਂ ਵਿਚ ਗਲਤੀਆਂ 'ਚ ਸੁਖਾਲੇ ਢੰਗ ਨਾਲ ਸੁਧਾਰ, ਜ਼ਮੀਨ ਮਾਲਕਾਂ ਅਤੇ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈ) ਲਈ ਖਾਸ ਸੁਰੱਖਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਨਾਗਰਿਕਾਂ ਦੇ ਦਰ ਤੱਕ ਪ੍ਰਸ਼ਾਸਨੀ ਪਹੁੰਚ ਯਕੀਨੀ ਬਣਾਉਂਦੀ ਹੈ |

ਪਿਛਲੀ ਖ਼ਬਰ ਹਰਿਆਣਾ ਖੇਡ ਮੰਤਰੀ ਦਾ ਵੱਡਾ ਐਕਸ਼ਨ: ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ <br/> ਅਗਲੀ ਖ਼ਬਰ ਸਕੋਡਾ ਆਟੋ ਨੇ ਨਵੀਂ ਕੋਡਿਆਕ ਆਰ.ਐੱਸ. ਐੱਸ.ਯੂ.ਵੀ. ਲਾਂਚ ਕਰਨ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।