28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਚੰਡੀਗੜ੍ਹ 'ਚ ਸਾਬਕਾ ਆਈ.ਏ.ਐੱਸ ਅਧਿਕਾਰੀ ਵਿਵੇਕ ਅਤਰੇ ਦੀ ਛੇਵੀਂ ਪੁਸਤਕ 'ਨਾਟ ਸੋ ਰੈਂਡਮਲੀ ਯੋਰਜ਼' ਹੋਈ ਲੋਕ ਅਰਪਣ

ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਅਜਾਇਬ ਸਿੰਘ ਔਜਲਾ)-ਇੱਥੇ ਸਾਬਕਾ ਆਈ.ਏ.ਐੱਸ ਅਧਿਕਾਰੀ ਅਤੇ ਲੇਖਕ ਵਿਵੇਕ ਅਤਰੇ ਨੇ ਆਪਣੀ ਛੇਵੀਂ ਪੁਸਤਕ 'ਨਾਟ ਸੋ ਰੈਂਡਮਲੀ ਯੋਰਜ਼' ਦਾ ਲੋਕ ਅਰਪਣ ਯੂਟੀ ਗੈਸਟ ਹਾਊਸ, ਚੰਡੀਗੜ੍ਹ ਵਿਖੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪੁਸਤਕ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੇ ਪ੍ਰਸਿੱਧ ਕਾਲਮ 'ਰੈਂਡਮ ਫੋਰੇਜ਼' ਦੇ 120 ਚੁਣੇ ਹੋਏ ਲੇਖਾਂ ਦਾ ਸੰਗ੍ਰਹਿ ਹੈ | ਇਨ੍ਹਾਂ ਲੇਖਾਂ ਵਿੱਚ ਹਾਸੇ, ਜੀਵਨ ਦੇ ਤਜਰਬਿਆਂ, ਆਤਮ-ਚਿੰਤਨ ਅਤੇ ਮੌਜੂਦਾ ਸਮੇਂ ਨਾਲ ਜੁੜੇ ਵਿਸ਼ਿਆਂ ਨੂੰ ਸਧਾਰਨ, ਦਿਲਚਸਪ ਅਤੇ ਸੁਗਮ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਵੇਕ ਅਤਰੇ ਨੇ ਕਿਹਾ ਕਿ ਇਹ ਪੁਸਤਕ ਸਾਲਾਂ ਦੌਰਾਨ ਕੀਤੇ ਗਏ ਉਨ੍ਹਾਂ ਦੇ ਨਿਰੀਖਣਾਂ ਅਤੇ ਤਜਰਬਿਆਂ ਦੀ ਯਾਤਰਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯਤਨ ਹਮੇਸ਼ਾ ਹੀ ਜਟਿਲ ਵਿਚਾਰਾਂ ਨੂੰ ਸੌਖੇ ਅਤੇ ਸਮਝਣਯੋਗ ਰੂਪ ਵਿੱਚ ਪੇਸ਼ ਕਰਨ ਦਾ ਰਿਹਾ ਹੈ | ਉਨ੍ਹਾਂ ਦਾ ਮਕਸਦ ਲੋਕਾਂ ਨੂੰ ਉਪਦੇਸ਼ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਭਾਰਤ ਦੇ ਸਾਬਕਾ ਫੌਜ ਮੁਖੀ ਵੀ.ਪੀ. ਮਲਿਕ, ਹਰਿਆਣਾ ਦੇ ਮੁੱਖ ਸੂਚਨਾ ਕਮਿਸ਼ਨਰ ਟੀ.ਵੀ.ਐੱਸ.ਐਨ. ਪ੍ਰਸਾਦ, ਸੇਵਾਮੁਕਤ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ (ਟਾਈਨੀ ਢਿੱਲੋਂ), ਨੀਨਾ ਅਤਰੇ ਅਤੇ ਖੁਦ ਲੇਖਕ ਸ਼ਾਮਲ ਸਨ ਨੇ ਮਿਲ ਕੇ ਪੁਸਤਕ ਦਾ ਲੋਕ ਅਰਪਣ ਕੀਤਾ | ਵਿਵੇਕ ਅਤਰੇ ਨੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਦੀਆਂ ਪਿਛਲੀਆਂ ਪੁਸਤਕਾਂ ਤੋਂ ਵੱਖਰੀ ਹੈ | ਉਨ੍ਹਾਂ ਨੇ ਇਸ ਨੂੰ 'ਮੋਟੀਵੇਸ਼ਨਲ ਨਾਨ-ਫਿਕਸ਼ਨ' ਸ਼੍ਰੇਣੀ ਵਿੱਚ ਰੱਖਿਆ ਹੈ, ਜਿਸ ਵਿੱਚ ਸਮਕਾਲੀ ਮੁੱਦਿਆਂ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ | ਪੁਸਤਕ ਦੀ ਭਾਸ਼ਾ ਗੈਰ-ਰਸਮੀ ਅਤੇ ਗੱਲਬਾਤ ਵਾਲੀ ਹੈ, ਜਿਸ ਕਰਕੇ ਇਹ ਹਰ ਉਮਰ ਵਰਗ ਦੇ ਪਾਠਕਾਂ ਨੂੰ ਆਕਰਸ਼ਿਤ ਕਰਦੀ ਹੈ | ਅਤਰੇ ਦੇ ਅਨੁਸਾਰ ਇਹ ਪੁਸਤਕ ਦਸ ਮੁੱਖ ਵਿਸ਼ਿਆਂ 'ਤੇ ਆਧਾਰਿਤ ਹੈ—ਸ਼ਾਸਨ ਪ੍ਰਬੰਧ, ਰਿਸ਼ਤੇ, ਆਧਿਆਤਮਿਕਤਾ, ਖੇਡਾਂ, ਲੀਡਰਸ਼ਿਪ, ਹਾਸਾ, ਏਆਈ ਦਾ ਯੁੱਗ, ਮਨ ਦਾ ਸੰਘਰਸ਼, ਕਰੀਅਰ ਅਤੇ ਭਾਰਤ ਦੀ ਸਕਾਰਾਤਮਕ ਊਰਜਾ | ਵਿਵੇਕ ਅਤਰੇ ਨੇ ਕਿਹਾ ਕਿ ਲਿਖਣ ਉਨ੍ਹਾਂ ਦੀ ਰਚਨਾਤਮਕਤਾ ਦਾ ਸਭ ਤੋਂ ਮਹੱਤਵਪੂਰਨ ਮਾਧਿਅਮ ਹੈ | ਜਨ ਸੇਵਾ ਦੌਰਾਨ ਉਨ੍ਹਾਂ ਨੇ ਲੋਕਾਂ ਅਤੇ ਹਾਲਾਤ ਨੂੰ ਨੇੜੇ ਤੋਂ ਸਮਝਣਾ ਸਿੱਖਿਆ | ਅੱਜ ਉਹ ਜੀਵਨ ਨੂੰ ਇੱਕ ਲੇਖਕ ਦੀ ਨਜ਼ਰ ਨਾਲ ਵੇਖਣ ਦੀ ਕੋਸ਼ਿਸ਼ ਕਰਦੇ ਹਨ, ਜਿੱਥੇ ਹਰ ਵਿਅਕਤੀ ਦੀ ਆਪਣੀ ਇੱਕ ਕਹਾਣੀ ਹੈ ਅਤੇ ਹਰ ਪਲ ਦਾ ਆਪਣਾ ਮਹੱਤਵ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਨਿਊ ਪਾਥ ਇੰਮੀਗ੍ਰੇਸ਼ਨ ਫਰਮ ਦੀ ਲਾਇਸੰਸ ਅਰਜ਼ੀ ਦਾਖ਼ਲ ਦਫ਼ਤਰ ਅਗਲੀ ਖ਼ਬਰ ਪੰਜਾਬ ਪੁਲਿਸ ਵਲੋਂ 529 ਥਾਈਾ ਛਾਪੇਮਾਰੀ-302 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।