25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਐਕਟਿਵਾ ਚੋਰੀ ਕਰਨ ਵਾਲਾ ਕਾਬੂ, 7 ਚੋਰੀਸ਼ੁਦਾ ਐਕਟਿਵਾ ਬਰਾਮਦ

ਅਜੀਤ ਡੈਸਕ 30-06-2026
ਚੰਡੀਗੜ੍ਹ, 29 ਜੂਨ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਨੇ ਐਕਟਿਵਾ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 7 ਚੋਰੀਸ਼ੁਦਾ ਐਕਟਿਵਾ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਸੈਕਟਰ-34 ਥਾਣੇ ਦੇ ਐੱਸ.ਐੱਚ.ਓ. ਦੀ ਨਿਗਰਾਨੀ ਹੇਠ ਏ.ਐੱਸ.ਆਈ. ਗੁਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਮੁਲਜ਼ਮ ਲਵਕੁਸ਼ ਉਰਫ਼ ਬਬਲੂ (43) ਵਾਸੀ ਧਨਾਸ ਕਾਲੋਨੀ, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਨੂੰ 23 ਅਕਤੂਬਰ 2025 ਨੂੰ ਦਰਜ ਈ-ਐੱਫ.ਆਈ.ਆਰ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਦੌਰਾਨ ਪਹਿਲਾਂ ਸੈਕਟਰ-45 ਬੁੜੈਲ ਇਲਾਕੇ ਤੋਂ ਚੋਰੀ ਹੋਈ ਐਕਟਿਵਾ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਸੈਕਟਰ-34, ਸੈਕਟਰ-46, ਸੈਕਟਰ-27, ਆਈ.ਟੀ. ਪਾਰਕ ਤੇ ਮਲੋਆ ਖੇਤਰਾਂ ਵਿਚੋਂ ਹੋਰ ਐਕਟਿਵਾ ਚੋਰੀ ਕਰਨ ਦੀ ਗੱਲ ਕਬੂਲੀ। ਅਦਾਲਤ ਤੋਂ ਦੋ ਦਿਨਾਂ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਵੱਖ-ਵੱਖ ਮਾਮਲਿਆਂ ਨਾਲ ਸੰਬੰਧਤ ਹੋਰ ਛੇ ਚੋਰੀਸ਼ੁਦਾ ਐਕਟਿਵਾ ਵੀ ਬਰਾਮਦ ਕਰ ਲਏ ਗਏ। ਪੁਲਿਸ ਨੇ ਦੱਸਿਆ ਕਿ ਬਰਾਮਦ ਕੀਤੇ ਵਾਹਨਾਂ ਵਿਚ ਸੈਕਟਰ-34 ਆਈ.ਟੀ. ਪਾਰਕ, ਸੈਕਟਰ-27 ਤੇ ਮਲੋਆ ਸਮੇਤ ਵੱਖ-ਵੱਖ ਇਲਾਕਿਆਂ ਤੋਂ ਚੋਰੀ ਹੋਏ ਦੋ-ਪਹੀਆ ਵਾਹਨ ਸ਼ਾਮਲ ਹਨ। ਐਤਵਾਰ ਨੂੰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ 10ਵੇਂ ‘ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦਾ ਆਗ਼ਾਜ਼ ਅਗਲੀ ਖ਼ਬਰ ਮੁੱਖ ਸਕੱਤਰ ਨੇ ਟੀ.ਬੀ. ਦੇ ਖ਼ਾਤਮੇ ਨੂੰ ਤੇਜ਼ ਕਰਨ ਲਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।