40 ਕਰੋੜ ਰੁਪਏ ਦੀ ਲਾਗਤ ਨਾਲ, 4.5 ਏਕੜ ਵਿਚ ਬਣੇ ਚਾਰ-ਮੰਜ਼ਿਲਾ ਪਾਰਕਿੰਗ ਦਾ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕੀਤਾ ਉਦਘਾਟਨ
ਅਜੀਤ ਡੈਸਕ
19-07-2026
ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਲਗਭਗ 65.64 ਕਰੋੜ ਦੀ ਲਾਗਤ ਨਾਲ ਵਿਕਸਤ ਕੀਤੀ ਗਈ, ਇਹ ਸਹੂਲਤ ਜ਼ਿਲ੍ਹਾ ਅਦਾਲਤਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਪਾਰਕਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ। ਇਹ ਵਕੀਲਾਂ, ਮੁਕੱਦਮੇਬਾਜ਼ਾਂ, ਜੱਜਾਂ, ਅਦਾਲਤੀ ਸਟਾਫ਼, ਪੁਲਿਸ ਕਰਮਚਾਰੀਆਂ, ਆਮ ਜਨਤਾ ਲਈ ਸੰਗਠਿਤ, ਸੁਰੱਖਿਅਤ ਅਤੇ ਸੁਵਿਧਾਜਨਕ ਪਾਰਕਿੰਗ ਪ੍ਰਦਾਨ ਕਰੇਗੀ। ਉਦਘਾਟਨ ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਜਸਟਿਸ ਏ.ਜੀ ਮਸੀਹ ਜੱਜ ਸੁਪਰੀਮ ਕੋਰਟ ਆਫ਼ ਇੰਡੀਆ, ਜਸਟਿਸ ਸ਼ੀਲ ਨਾਗੂ ਜੱਜ ਸੁਪਰੀਮ ਕੋਰਟ ਆਫ਼ ਇੰਡੀਆ, ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਕਾਰਜਕਾਰੀ ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਸਟਿਸ ਲੀਜ਼ਾ ਗਿੱਲ ਚੀਫ਼ ਜਸਟਿਸ ਆਂਧਰਾ ਪ੍ਰਦੇਸ਼ ਹਾਈ ਕੋਰਟ ਪੁੱਜੇ ਸਨ। ਪ੍ਰੋਗਰਾਮ ਦੇ ਅੰਤ ਵਿਚ ਜਸਟਿਸ ਦੀਪਕ ਸਿੱਬਲ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਜੈਕਟ ਦੇ ਸਫਲਤਾਪੂਰਵਕ ਸੰਪੂਰਨਤਾ ਨੂੰ ਯਕੀਨੀ ਬਣਾਉਣ ਲਈ ਭਾਰਤ ਦੇ ਚੀਫ਼ ਜਸਟਿਸ ਦਾ ਧੰਨਵਾਦ ਪ੍ਰਗਟ ਕੀਤਾ।
ਦੱਸਣਯੋਗ ਹੈ ਕਿ ਪਾਰਕਿੰਗ ਸਹੂਲਤ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਸ ਵਿਚ ਯਾਤਰੀ ਲਿਫਟਾਂ, ਸੀ.ਸੀ.ਟੀ.ਵੀ ਨਿਗਰਾਨੀ, ਅੱਗ ਖੋਜ ਅਤੇ ਅੱਗ ਬੁਝਾਉਣ ਵਾਲੇ ਸਿਸਟਮ, ਬੇਸਮੈਂਟ ਵਿਚ ਮਕੈਨੀਕਲ ਹਵਾਦਾਰੀ, ਪਹੁੰਚਯੋਗ ਪੈਦਲ ਯਾਤਰੀ ਰੈਂਪ, ਵਿਸ਼ੇਸ਼ ਤੌਰ ’ਤੇ ਅਪਾਹਜ ਵਿਅਕਤੀਆਂ ਲਈ ਰਾਖਵੀਂ ਪਾਰਕਿੰਗ, ਡਰਾਈਵਰ ਰੂਮ ਤੇ ਇਕ ਕੁਸ਼ਲ ਟਰੈਫ਼ਿਕ ਸਰਕੂਲੇਸ਼ਨ ਸਿਸਟਮ ਸ਼ਾਮਲ ਹਨ। ਇੰਜੀਨੀਅਰਿੰਗ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਲਾਗੂ ਕੀਤਾ ਗਿਆ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਸੇਵਾਮੁਕਤ ਜੱਜਾ, ਯੂ.ਟੀ ਚੰਡੀਗੜ੍ਹ ਲਈ ਸੰਸਦ ਮੈਂਬਰ, ਯੂ.ਟੀ ਚੰਡੀਗੜ੍ਹ ਦੇ ਮੇਅਰ, ਸੀਨੀਅਰ ਨਿਆਂਇਕ ਅਧਿਕਾਰੀ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਵਿਚ ਗ੍ਰਹਿ ਸਕੱਤਰ, ਵਿੱਤ ਸਕੱਤਰ ਅਤੇ ਸਥਾਈ ਵਕੀਲ, ਭਾਰਤ ਦੇ ਵਧੀਕ ਸਾਲਿਸਟਰ ਜਨਰਲ, ਬਾਰ ਦੇ ਮੈਂਬਰਾਂ, ਪੁਲਿਸ ਕਰਮਚਾਰੀ ਅਤੇ ਹੋਰ ਪਤਵੰਤੇ ਸ਼ਾਮਲ ਸਨ।