03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਯੂ. ਕੇ. ਦਾ ਵਰਕ ਪਰਮਿਟ ਦਿਵਾਉਣ ਦੇ ਨਾਂਅ ’ਤੇ ਸਾਬਕਾ ਫ਼ੌਜੀ ਨਾਲ ਮਾਰੀ 4.16 ਲੱਖ ਰੁਪਏ ਦੀ ਠੱਗੀ

ਅਜੀਤ ਡੈਸਕ 23-07-2026
ਐੱਸ. ਏ. ਐੱਸ. ਨਗਰ, 22 ਜੁਲਾਈ (ਕਪਿਲ ਵਧਵਾ)- ਯੂ. ਕੇ. ਦਾ ਵਰਕ ਪਰਮਿਟ ਦਿਵਾਉਣ ਦੇ ਨਾਂਅ ‘ਤੇ ਇਕ ਸਾਬਕਾ ਫ਼ੌਜੀ ਨਾਲ 4.16 ਲੱਖ ਰੁ. ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਮੁਹਾਲੀ ਪੁਲਿਸ ਨੇ ਵੀਜ਼ਾ ਪੈਲੇਸ ਇੰਮੀਗ੍ਰੇਸ਼ਨ ਫਰਮ ਦੇ ਮਾਲਕ ਅਤੇ ਕਰਮਚਾਰੀਆਂ ਸਮੇਤ ਕੁੱਲ 6 ਵਿਅਕਤੀਆਂ ਅਤੇ ਦੋ ਅਣਪਛਾਤੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਖਵੀਰ ਸਿੰਘ ਵਾਸੀ ਮੋਰਿੰਡਾ (ਰੂਪਨਗਰ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ ਵੀਜ਼ਾ ਪੈਲੇਸ ਇੰਮੀਗ੍ਰੇਸ਼ਨ ਫਰਮ ਦੇ ਮਾਲਕ ਅਮਰਜੀਤ ਸਿੰਘ ਨੇ ਉਸ ਨੂੰ ਪਰਿਵਾਰ ਸਮੇਤ ਯੂ. ਕੇ. ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਮਈ ਤੋਂ ਲੈ ਕੇ ਅਕਤੂਬਰ 2025 ਦਰਮਿਆਨ ਵੱਖ-ਵੱਖ ਕਿਸ਼ਤਾਂ ਵਿਚ ਕੁੱਲ 4,16,000 ਰੁ. ਲੈ ਲਏ, ਪਰ ਇਸ ਤੋਂ ਬਾਅਦ ਨਾ ਤਾਂ ਉਸ ਨੂੰ ਵਰਕ ਪਰਮਿਟ ਦਿਵਾਇਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪਿਛਲੇ ਕਰੀਬ 7 ਮਹੀਨਿਆਂ ਤੋਂ ਇੰਮੀਗ੍ਰੇਸ਼ਨ ਫਰਮ ਦੇ ਸਟਾਫ਼ ਵਲੋਂ ਉਸ ਨੂੰ ਲਾਰੇ ਲਗਾਏ ਜਾ ਰਹੇ ਹਨ ਅਤੇ ਰਕਮ ਵਾਪਸ ਮੰਗਣ ‘ਤੇ ਧਮਕਾਇਆ ਜਾ ਰਿਹਾ ਹੈ। ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਵੀਜ਼ਾ ਪੈਲੇਸ ਇੰਮੀਗ੍ਰੇਸ਼ਨ ਫਰਮ ਦੇ ਮਾਲਕ ਅਤੇ ਕਰਮਚਾਰੀਆਂ ਨੇ ਆਪਸੀ ਮਿਲੀਭੁਗਤ ਨਾਲ ਸ਼ਿਕਾਇਤਕਰਤਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ ‘ਤੇ 4.16 ਲੱਖ ਰੁ. ਦੀ ਠੱਗੀ ਮਾਰੀ ਹੈ। ਇਸ ਆਧਾਰ ‘ਤੇ ਪੁਲਿਸ ਨੇ ਅਮਰਜੀਤ ਸਿੰਘ (ਮਾਲਕ ਵੀਜ਼ਾ ਪੈਲੇਸ ਇੰਮੀਗ੍ਰੇਸ਼ਨ ਫਰਮ), ਸਾਹਿਲ, ਪ੍ਰੀਤ, ਨਵਨੀਤ, ਵਾਣੀ, ਅਰਮਾਨ ਅਤੇ ਦੋ ਅਣਪਛਾਤੇ ਕਰਮਚਾਰੀਆਂ ਖ਼ਿਲਾਫ਼ ਧਾਰਾ 316 (2), 318 (4), 61 (2) ਬੀ. ਐੱਨ. ਐੱਸ. ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਮਿਲ ਰਿਹਾ... ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਇਕੱਤਰਤਾ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।