02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪ੍ਰਿੰਸ ਧਾਲੀਵਾਲ ਨੇ ਸੀਵਰੇਜ ਸਮੱਸਿਆ ਦਾ ਕਰਵਾਇਆ ਪੱਕਾ ਹੱਲ

ਅਜੀਤ ਡੈਸਕ 01-08-2026
ਖਰੜ, 31 ਜੁਲਾਈ (ਜੰਡਪੁਰੀ)- ਖਰੜ ਦੇ ਵਾ. ਨੰ. 11 ਅਧੀਨ ਪੈਂਦੇ ਪਿੰਡ ਫਤਿਹਉਲਾਂਪੁਰ ਦੇ ਸਰਕਾਰੀ ਸਕੂਲ ਦੇ ਨੇੜੇ ਲੰਮੇ ਸਮੇਂ ਤੋਂ ਸੀਵਰੇਜ ਦਾ ਗੰਦਾ ਪਾਣੀ ਸੜਕ ‘ਤੇ ਇਕੱਠਾ ਹੋਣ ਕਾਰਨ ਇਲਾਕਾ ਵਾਸੀਆਂ ਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਗੰਦੇ ਪਾਣੀ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਸੀ, ਸਗੋਂ ਬਦਬੂ ਤੇ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣਿਆ ਹੋਇਆ ਸੀ। ਇਸ ਗੰਭੀਰ ਮਸਲੇ ਨੂੰ ਲੋਕਾਂ ਦੇ ਕਹਿਣ ‘ਤੇ ਯੂਥ ਆਗੂ ਪ੍ਰਿੰਸ ਧਾਲੀਵਾਲ ਵਲੋਂ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਗਿਆ। ਸਮੱਸਿਆ ਦੇ ਹੱਲ ਨਾਲ ਇਲਾਕਾ ਵਾਸੀਆਂ ਨੇ ਜਿਥੇ ਰਾਹਤ ਮਹਿਸੂਸ ਕੀਤੀ ਹੈ, ਉਥੇ ਹੀ ਸਕੂਲੀ ਬੱਚਿਆਂ ਨੂੰ ਵੀ ਸਾਫ਼-ਸੁਥਰਾ ਅਤੇ ਸੁਰੱਖਿਅਤ ਰਾਹ ਮਿਲਿਆ ਹੈ। ਇਸ ਮੌਕੇ ਪ੍ਰਿੰਸ ਧਾਲੀਵਾਲ ਨੇ ਖਰੜ ਦੇ ਐੱਸ. ਡੀ. ਐੱਮ. ਗੁਰਮੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸਮੱਸਿਆ ਦਾ ਹੱਲ ਹੋਣ ਨਾਲ ਸੈਂਕੜੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ‘ਚ ਵੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਪ੍ਰਸ਼ਾਸਨ ਰਾਹੀਂ ਹੱਲ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰਨਗੇ।
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰ ਜਾਣ ਬੁੱਝ ਕੇ ਲਮਕਾ ਰਹੀ ਹੈ- ਬੰਨੀ ਕੰਗ ਅਗਲੀ ਖ਼ਬਰ ਮੁੱਖ ਮੰਤਰੀ ਨੇ ਸਾਬਕਾ ਵਿਧਾਇਕ ਬਲਰਾਜ ਕੁੰਡੂ ਦੇ ਪਿਤਾ ਦੇ ਨਿਧਨ ਤੇ ਪ੍ਰਗਟਾਇਆ ਦੁੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।